ਨਵੀਂ ਦਿੱਲੀ: ਮੈਸਜਿੰਗ ਐਪ ਵਟੱਸਐਪ ਨਵੇਂ ਇੰਟਰਫੇਸ 'ਸਟੇਟਸ ਟੈਬ' ਉੱਤੇ ਇਨ੍ਹੀਂ ਦਿਨੀਂ ਕੰਮ ਕਰ ਰਿਹਾ ਹੈ। ਹਾਲ ਹੀ ਵਿੱਚ ਵੀਡੀਓ ਕਾਲਿੰਗ ਨੂੰ ਲਾਂਚ ਕਰਨ ਤੋਂ ਬਾਅਦ ਕੰਪਨੀ ਨੇ ਹੁਣ ਨਵੇਂ ਫ਼ੀਚਰ ਉੱਤੇ ਧਿਆਨ ਲਾ ਦਿੱਤਾ ਹੈ। ਇਸ ਫ਼ੀਚਰ ਨਾਲ ਲੋਕ ਆਪਣੇ Contact ਦੇ ਨਾਲ ਆਪਣੀ ਤਸਵੀਰਾਂ ਸ਼ੇਅਰ ਕਰ ਸਕਦੇ ਹਨ।

ਇਹ ਫ਼ੀਚਰ ਕਾਫ਼ੀ ਹੱਦ ਤੱਕ ਇੰਸਟਾਗ੍ਰਾਮ ਤੇ ਸਨੈਪਚੈਟ ਵਰਗਾ ਹੈ ਜਿਸ ਵਿੱਚ ਤਸਵੀਰਾਂ ਕਲਿੱਕ ਕਰਕੇ ਇਸ ਵਿੱਚ ਟੈਕਸਟ ਜਾਂ ਇਮੇਜ਼ ਐਡ ਕੀਤਾ ਜਾ ਸਕਦਾ ਹੈ। ਇਹ ਤਸਵੀਰਾਂ ਤੁਹਾਡੇ Contact ਲਿਸਟ ਵਿੱਚ ਮੌਜੂਦ ਲੋਕਾਂ ਨੂੰ ਇੱਕ ਨਿਸ਼ਚਤ ਟਾਈਮ ਤੱਕ ਦੇਖੇਗੀ।

ਇਸ ਦੇ ਨਾਲ ਹੀ ਯੂਜ਼ਰ ਤੇ ਸਟੇਟਸ ਨੂੰ ਕੁਝ ਚੋਣਵੇਂ Contact ਦੇ ਲਈ ਰੱਖਣਾ ਚਾਹੁੰਦਾ ਹੈ ਜਾਂ ਸਾਰੇ Contact ਲਈ ਰੱਖਣਾ ਚਾਹੁੰਦਾ ਹੈ, ਇਸ ਦੀ ਵੀ ਚੋਣ ਕੀਤੀ ਜਾ ਸਕਦੀ ਹੈ। ਯਾਦ ਰਹੇ ਕਿ ਕੁਝ ਸਮਾਂ ਪਹਿਲਾਂ ਵਟੱਸਅੱਪ ਨੇ ਵੀਡੀਓ ਕਾਲ ਦੇ ਫ਼ੀਚਰ ਦੀ ਸ਼ੁਰੂਆਤ ਕੀਤੀ ਸੀ।