ਨਵੀਂ ਦਿੱਲੀ: ਭਾਰਤੀ ਸਮਰਾਟਫ਼ੋਨ ਕੰਪਨੀ ਮਾਈਕ੍ਰੋਮੈਕਸ ਨੇ ਆਪਣਾ ਨਵਾਂ ਕੈਨਵਾਸ ਡਿਵਾਈਸ ਸਪਾਰਕ 4G ਫ਼ੋਨ ਲਾਂਚ ਕਰ ਦਿੱਤਾ ਹੈ। ਫ਼ੋਨ ਦੀ ਕੀਮਤ 4,999 ਰੁਪਏ ਹੈ। ਮਾਈਕ੍ਰੋਮੈਕਸ ਦਾ ਨਵਾਂ ਫਲੈਗਸਿੱਪ ਸਨੈਪਡੀਲ ਉੱਤੇ ਵਿਕਰੀ ਲਈ ਉਪਲਬਧ ਹੋਵੇਗਾ। ਇਸ ਫ਼ੋਨ ਦੀ ਸੇਲ 10 ਨਵੰਬਰ ਤੋਂ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ।
ਇਸ ਫ਼ੋਨ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਇਸ ਦੀ ਕਨੈਕਟੀਵਿਟੀ। ਇਹ ਫ਼ੋਨ 4G VoLTE ਨੂੰ ਸਪੋਰਟ ਕਰਦਾ ਹੈ ਜੋ ਜੀਓ ਦੇ ਵੈੱਲਕਮ ਆਫ਼ਰ ਦੇ ਨਾਲ ਆਉਂਦਾ ਹੈ। ਸਨੈਪਡੀਲ ਉੱਤੇ ਫ਼ੋਨ ਦੇ ਜੋ ਫ਼ੀਚਰ ਦਰਸਾਏ ਗਏ ਹਨ, ਉਨ੍ਹਾਂ ਵਿੱਚ ਕੈਨਵਾਸ ਸਪਾਰਕ 4G ਸਮਰਾਟ ਫ਼ੋਨ ਵਿੱਚ ਪੰਜ ਇੰਚ ਦਾ ਡਿਸਪਲੇ ਦਿੱਤਾ ਗਿਆ ਹੈ।
ਪ੍ਰੋਸੈੱਸਰ ਦੀ ਗੱਲ ਕਰੀਏ ਤਾਂ ਇਸ ਫ਼ੋਨ ਵਿੱਚ 1.3GHz ਕਵਰਾਡ ਕੋਰ ਪ੍ਰੋਸੈੱਸਰ ਦਿੱਤਾ ਗਿਆ ਹੈ। 1 ਜੀ ਬੀ ਦੀ ਰੈਮ ਦੇ ਨਾਲ ਨਾਲ ਇਸ ਵਿੱਚ 8 ਜੀ.ਬੀ. ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਫ਼ੋਟੋਗ੍ਰਰਾਫੀ ਦੇ ਸ਼ੌਕੀਨਾਂ ਲਈ ਫ਼ੋਨ ਵਿੱਚ 5 ਮੈਗਾਪਿਕਸਲ ਦਾ ਰਿਅਰ ਕੈਮਰਾ ਤੇ 2 ਮੈਗਪਿਕਸਲ ਦਾ ਫ਼ਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ।