ਨਵੀਂ ਦਿੱਲੀ: ਚੀਨ ਦੀ ਇੰਟਰਨੈੱਟ ਤੇ ਟੈਕਨਾਲੌਜੀ ਕੰਪਨੀ ਲਾਈਕੋ ਨੇ ਅਕਤੂਬਰ ਵਿੱਚ ਦੀਵਾਲੀ ਮੌਕੇ 340 ਕਰੋੜ ਰੁਪਏ ਦੀ ਵਿਕਰੀ ਕੀਤੀ ਹੈ। ਕੰਪਨੀ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਕਾਬਲੇਗੌਰ ਹੈ ਕਿ ਇਹ ਅੰਕੜਾ ਉਸ ਮੁਹਿੰਮ ਦੀ ਵੀ ਫੂਕ ਕੱਢਦਾ ਹੈ ਜਿਸ ਵਿੱਚ ਚੀਨੀ ਉਤਪਾਦਾਂ ਦੇ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਹੈ।

ਅਕਤੂਬਰ ਵਿੱਚ ਲਾਈਕੋ ਨੇ ਕੁੱਲ ਤਿੰਨ ਲੱਖ ਫੋਨ ਤੇ 350 ਟੈਲੀਵਿਜ਼ਨ ਵੇਚੇ। ਲਾਈਕੋ ਇੰਡੀਆ ਦੀ 'ਸਮਾਰਟ ਇਲੈਕਟ੍ਰੋਨਿਕਸ ਬਿਜਨੈਸ' ਅਧਿਕਾਰੀ ਅਤੁਲ ਜੈਨ ਨੇ ਕਿਹਾ ਕਿ ਤਿਉਹਾਰੀ ਸੀਜ਼ਨ ਵਿੱਚ ਗਾਹਾਕਾਂ ਨੇ ਵੱਡਾ ਹੁੰਗਾਰਾ ਦਿੱਤਾ। ਉਨ੍ਹਾਂ ਕਿਹਾ ਕਿ ਉਤਪਾਦਾਂ ਦੇ ਉੱਚ ਮਿਆਰ ਵਿੱਚ ਗਾਹਕਾਂ ਨੇ ਭਰੋਸਾ ਪ੍ਰਗਟਾਇਆ ਹੈ।

ਦੀਵਾਲੀ ਦੌਰਾਨ ਲਾਈਕੋ ਨੇ ਆਪਣੀ ਅਧਿਕਾਰਤ ਵੈਬਸਾਈਟ ਲੈਮਾਲ ਤੋਂ ਇਲਾਵਾ ਅਮੇਜੌਨ ਇੰਡੀਆ, ਫਲਿਪਕਾਰਟ ਤੇ ਸਨੈਪਡੀਲ ਜ਼ਰੀਏ ਆਪਣੇ ਉਤਪਾਦਾਂ ਦੀ ਆਨਲਾਈਨ ਵਿਕਰੀ ਕੀਤੀ ਹੈ।