ਘਰ ਬੈਠੇ ਮੰਗਵਾਓ ਰਿਲਾਇੰਸ ਜੀਓ ਸਿੰਮ
ਏਬੀਪੀ ਸਾਂਝਾ | 28 Sep 2016 03:38 PM (IST)
ਨਵੀਂ ਦਿੱਲੀ: ਜੇਕਰ ਤੁਸੀਂ ਰਿਲਾਇੰਸ ਜੀਓ ਦਾ ਸਿੰਮ ਖਰੀਦਣਾ ਚਾਹੁੰਦੇ ਹੋ ਤੇ ਲੰਮੀਆਂ ਲਾਈਨਾਂ ਕਾਰਨ ਖਰੀਦ ਨਹੀਂ ਪਾ ਰਹੇ ਤਾਂ ਹੁਣ ਤੁਹਾਡੇ ਲਈ ਖੁਸ਼ਖਬਰੀ ਹੈ। ਜੀਓ ਤੁਹਾਡੀ ਇਸ ਮੁਸ਼ਕਲ ਦੇ ਹੱਲ ਲਈ ਜਲਦ ਨਵੀਂ ਸਕੀਮ ਸ਼ੁਰੂ ਕਰਨ ਜਾ ਰਿਹਾ ਹੈ। ਕੰਪਨੀ ਹੁਣ ਤੁਹਾਡੇ ਘਰ ਸਿੰਮ ਡਲਿਵਰ ਕਰੇਗੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜੀਓ ਸਿੰਮ ਦਾ ਬਾਜ਼ਾਰ 'ਚ ਵਧ ਰਹੀ ਮੰਗ ਨੂੰ ਦੇਖਦਿਆਂ ਕੰਪਨੀ ਇਸ ਦੀ ਆਨਲਾਈਨ ਵਿਕਰੀ ਸ਼ੁਰੂ ਕਰਨ ਬਾਰੇ ਸੋਚ ਰਹੀ ਹੈ। ਹੋ ਸਕਦਾ ਹੈ ਕਿ ਇਹ ਸਿੰਮ ਕੰਪਨੀ ਦੀ ਵੈੱਬਸਾਈਟ 'ਤੇ ਮੁਹੱਈਆ ਹੋਵੇ ਜਾਂ ਫਿਰ ਰਿਲਾਇੰਸ ਇਸ ਲਈ ਵੈੱਬਸਾਈਟ ਲਾਂਚ ਕਰੇਗਾ। ਇਸ ਦਾਅਵੇ ਵਾਲੀ ਰਿਪੋਰਟ ਦੀ ਮੰਨੀਏ ਤਾਂ ਰਿਲਾਇੰਸ ਜੀਓ ਨੇ ਇਸ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ ਤੇ ਜਲਦ ਹੀ ਵੱਡੇ ਸ਼ਹਿਰਾਂ 'ਚ ਇਸ ਸਹੂਲਤ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ। ਰਿਲਾਇੰਸ ਦੇ ਆਊਟਲੈੱਟ ਸਟੋਰਾਂ 'ਤੇ ਲੋਕਾਂ ਨੂੰ ਸਿੰਮ ਲੈਣ ਲਈ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ ਤੇ ਕਈ ਕਈ ਚੱਕਰ ਲਾਉਣੇ ਪੈਂਦੇ ਹਨ। ਸਵੇਰੇ ਸਟੋਰ ਖੁੱਲ੍ਹਣ ਤੋਂ ਪਹਿਲਾਂ ਹੀ ਲੋਕ ਲਾਈਨਾਂ 'ਚ ਖੜ੍ਹੇ ਹੋ ਜਾਂਦੇ ਹਨ ਪਰ ਸਿੰਮ ਦੀ ਮੰਗ ਦੇ ਚੱਲਦਿਆਂ ਦੁਪਹਿਰ ਤੱਕ ਵੀ ਉਨ੍ਹਾਂ ਦੀ ਵਾਰੀ ਨਹੀਂ ਆਉਂਦੀ। ਇਸ ਤੋਂ ਬਾਅਦ ਵੀ ਗਾਹਕ ਨੂੰ ਇੱਕ ਟੋਕਨ ਦੇ ਕੇ ਅਗਲੇ ਦਿਨ ਆਪਣੇ ਦਸਤਾਵੇਜ਼ਾਂ ਨਾਲ ਆਉਣ ਲਈ ਕਿਹਾ ਜਾਂਦਾ ਹੈ। ਮਤਲਬ ਕਿ ਫਿਰ ਤੋਂ ਨਵੀਂ ਲਾਈਨ ਦਾ ਸਾਹਮਣਾ ਕਰਨਾ। ਅਜਿਹੇ 'ਚ ਜੇਕਰ ਕੰਪਨੀ ਨਵੀਂ ਸਕੀਮ ਨਾਲ ਸਿੰਮ ਆਨਲਾਈਨ ਵੇਚੇਗੀ ਤਾਂ ਇਸ ਦਾ ਸਿੱਧਾ ਲਾਭ ਗਾਹਕਾਂ ਨੂੰ ਮਿਲੇਗਾ।