ਨਵੀਂ ਦਿੱਲੀ: ਸਮਾਰਟਫੋਨ ਕੰਪਨੀ ਕੂਲਪੈਡ ਨੇ ਭਾਰਤ 'ਚ ਆਪਣੀ ਨਵੀਂ ਡਿਵਾਈਸ 'ਨੋਟ-5' ਲਾਂਚ ਕੀਤਾ ਹੈ। ਇਸ ਦੀ ਕੀਮਤ 10,999 ਰੁਪਏ ਹੈ। ਕੂਲਪੈਡ ਦਾ ਇਹ ਨਵਾਂ ਮਾਡਲ 20 ਅਕਤੂਬਰ ਤੋਂ ਗ੍ਰਾਹਕਾਂ ਲਈ ਉਪਲੱਬਧ ਹੋ ਜਾਏਗਾ। ਲਾਂਗ ਡਿਊਰੇਬਲ ਫੀਚਰ ਨਾਲ ਲੈਸ ਇਸ ਫੋਨ ਨੂੰ ਇੰਨੀ ਰੇਂਜ 'ਚ ਇੱਕ ਵਧੀਆ ਆਫਰ ਮੰਨਿਆ ਜਾ ਰਿਹਾ ਹੈ।
ਕੂਲਪੈਡ 'ਨੋਟ 5' 'ਚ 4010mAh ਦੀ ਬੈਟਰੀ ਦਿੱਤੀ ਗਈ ਹੈ। ਇਸ ਕੀਮਤ 'ਚ ਸ਼ਾਇਦ ਹੀ ਕੋਈ ਕੰਪਨੀ ਅਜਿਹੀ ਦਮਦਾਰ ਬੈਟਰੀ ਦਿੰਦੀ ਹੋਏਗੀ। ਕੰਪਨੀ ਦਾ ਦਾਅਵਾ ਹੈ ਕਿ ਇੱਕ ਵਾਰ ਚਾਰਜ ਕੀਤੇ ਜਾਣ ਤੋਂ ਬਾਅਦ ਇਹ 200 ਘੰਟੇ ਦਾ ਬੈਕਅੱਪ ਦੇਵੇਗੀ। ਇਸ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਬੈਟਰੀ ਰੀਮੂਵਏਬਲ ਹੈ, ਜ਼ਰੂਰਤ ਪੈਣ 'ਤੇ ਇਸ ਨੂੰ ਬਦਲਿਆ ਜਾ ਸਕਦਾ ਹੈ।
ਇਸ ਸਮਾਰਟਫੋਨ 'ਚ 4 GB ਰੈਮ ਦਿੱਤੀ ਗਈ ਹੈ। ਫੋਨ 'ਚ 1.5 Ghz ਆਕਟਾਕੋਰ ਸਨੈਪਡ੍ਰੈਗਨ 617 ਪ੍ਰੋਸੈੱਸਰ ਤੇ ਇੱਕ ARM ਕੇਟਰੇਕਸ A-53 GPU ਦੇ ਰਹੀ ਹੈ। ਇਸ ਸਮਾਰਟਫੋਨ 'ਚ ਸਕਿਉਰਿਟੀ ਦੇ ਲਿਹਾਜ਼ ਨਾਲ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਇਹ ਫਿੰਗਰਪ੍ਰਿੰਟ ਫੋਨ ਦੇ ਪਿੱਛੇ ਕੈਮਰਾ ਸਲਾਟ ਦੇ ਹੇਠਾਂ ਦਿੱਤਾ ਗਿਆ ਹੈ। ਕੰਪਨੀ ਨੇ ਇਸ 'ਚ 32 GB ਇੰਟਰਨਲ ਮੈਮਰੀ ਦਿੱਤੀ ਹੈ, ਜਿਸ ਨੂੰ ਐਸਡੀ ਕਾਰਡ ਦੀ ਮਦਦ ਨਾਲ 64 GB ਤੱਕ ਵਧਾਇਆ ਜਾ ਸਕਦਾ ਹੈ।