ਨਵੀਂ ਦਿੱਲੀ: ਬਲੈਕਬੇਰੀ, ਸਿੰਬਿਅਨ, ਵਿੰਡੋਜ਼ ਤੇ ਕੁੱਝ ਐਂਡਰਾਇਡ ਮੋਬਾਈਲ ਯੂਜ਼ਰਜ਼ ਲਈ ਰਾਹਤ ਦੀ ਖਬਰ ਹੈ। ਵੱਟਸਐਪ ਨੇ ਦਸੰਬਰ 2016 ਤੋਂ ਇਹਨਾਂ ਮੋਬਾਈਲ ਫੋਨਾਂ 'ਤੇ ਆਪਣੀਆਂ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਸੀ। ਪਰ ਹੁਣ ਵੱਟਸਐਪ ਨੇ ਇਹਨਾਂ ਨੂੰ ਜੂਨ 2017 ਤੱਕ ਲਈ ਰਾਹਤ ਦਿੱਤੀ ਹੈ।
ਕੰਪਨੀ ਮੁਤਾਬਕ ਬਲੈਕਬੇਰੀ ਓਐਸ, ਬਲੈਕਬੇਰੀ 10, ਨੋਕੀਆ S40 ਤੇ ਨੋਕੀਆ S60 'ਤੇ ਜੂਨ 2017 ਤੋਂ ਵੱਟਸਐਪ ਬੰਦ ਕਰ ਦਿੱਤਾ ਜਾਵੇਗਾ। ਤੈਅ ਸਮੇਂ ਤੋਂ ਬਾਅਦ ਇਹਨਾਂ ਫੋਨਾਂ 'ਤੇ ਵੱਟਸਐਪ ਸਪੋਟ ਕਰਨਾ ਬੰਦ ਕਰ ਦੇਵੇਗਾ।
ਵੱਟਸਐਪ ਨੇ ਦੱਸਿਆ ਕਿ ਐਂਡਰਾਇਡ 2.1 ਤੇ ਐਂਡਰਾਇਡ 2.2 ਸਮੇਤ ਵਿੰਡੋਜ਼ 7 ਵਾਲੇ ਸਮਾਰਟਫੋਨ 2017 ਦੀ ਸ਼ੁਰੂਆਤ 'ਚ ਹੀ ਵੱਟਸਐਪ ਸਪੋਰਟ ਕਰਨਾ ਬੰਦ ਹੋ ਜਾਏਗਾ। ਇਸ ਤੋਂ ਇਲਾਵਾ ਆਈਫੋਨ 3GS ਅਤੇ iOS 6 'ਤੇ ਚੱਲਣ ਵਾਲੇ ਡਿਵਾਈਸ ਵੀ ਵੱਟਸਐਪ ਨਹੀਂ ਚਲਾ ਸਕਣਗੇ।