ਨਵੀਂ ਦਿੱਲੀ:ਗੂਗਲ ਵੱਲੋਂ ਨਵੀਂ ਫੋਟੋ ਸਕੈਨਿੰਗ ਐਪ ਜਾਰੀ ਕੀਤੀ ਗਈ ਹੈ, ਜਿਸ ਨਾਲ ਲੋਕ ਪੁਰਾਣੀਆਂ ਫੋਟੋਆਂ ਸਕੈਨ ਤੇ ਡਿਜੀਟਾਈਜ਼ ਕਰ ਸਕਣਗੇ। ਸਕੈਨਿੰਗ ਤੋਂ ਬਾਅਦ ਫੋਟੋਆਂ ਨੂੰ ‘ਗੂਗਲ ਫੋਟੋਜ਼’ ਵਿੱਚ ਰੱਖਿਆ ਜਾ ਸਕਦਾ ਹੈ। ਉਥੋਂ ਇਨ੍ਹਾਂ ਫੋਟੋਆਂ ਨੂੰ ਮਿਆਰ ਵਧਾ ਕੇ ਸਾਂਝਾ ਕੀਤਾ ਜਾ ਸਕਦਾ ਅਤੇ ਬੈਕਅੱਪ ਵੀ ਲਿਆ ਜਾ ਸਕਦਾ ਹੈ।

ਕੰਪਨੀ ਦਾ ਕਹਿਣਾ ਹੈ ਕਿ ਸਾਰਿਆਂ ਨੂੰ ਕੋਲ ਪੁਰਾਣੀਆਂ ਫੋਟੋਆਂ ਹੁੰਦੀਆਂ ਹਨ, ਜੋ ਜ਼ਿੰਗਦੀ ਦੀਆਂ ਯਾਦਾਂ ਦਾ ਖ਼ਜ਼ਾਨਾ ਹਨ। ਲੋਕ ਸੋਚਦੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਸਕੈਨ ਕਰਵਾ ਕੇ ਸੰਭਾਲ ਲੈਣ ਪਰ ਆਮ ਤੌਰ ’ਤੇ ਇਸ ਨੂੰ ਅਮਲੀ ਰੂਪ ਦੇਣ ਵਿੱਚ ਕਾਮਯਾਬ ਨਹੀਂ ਹੁੰਦੇ।
ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਇਹ ਐਪ ਲਿਆਂਦੀ ਗਈ ਹੈ। ਇਹ ਐਪ ਅੱਜ ਤੋਂ ਹੀ ਲੋਕਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ।