ਮੁੰਬਈ: ਨੋਟਬੰਦੀ ਦੇ ਅਸਰ ਕਾਰਨ ਜਿੰਨੀਆਂ ਲੰਬੀਆਂ ਲਾਈਨਾਂ ਭਾਰਤ ਦੇ ਹਰ ATM ਦੇ ਬਾਹਰ ਲੱਗੀਆਂ ਹੋਈਆਂ ਹਨ, ਇੰਨੀਆਂ ਭਾਰਤ ਦੇ ATM ਦੇ ਇਤਿਹਾਸ 'ਚ ਸ਼ਾਇਦ ਕਦੇ ਨਾ ਲੱਗੀਆਂ ਹੋਣ। ਇਹ ਹਾਲਾਤ ਦੇਖ ਕੇ ਅੱਜ ਲਾਈਨਾਂ ਵਿੱਚ ਲੱਗੇ ਕਈ ਲੋਕ ਸ਼ਾਇਦ ਇਹ ਵੀ ਸੋਚ ਰਹੇ ਹੋਣਗੇ ਕਿ ਜੇ ATM ਮਸ਼ੀਨਾਂ ਨਾ ਹੁੰਦੀਆਂ ਤਾਂ ਉਨ੍ਹਾਂ ਨੂੰ ਪੈਸੇ ਲੈਣ ਹੋਰ ਵੀ ਔਖੇ ਹੋ ਜਾਂਦੇ। ATM ਮਸ਼ੀਨ, ਥੋੜਾ ਜਿਹਾ ਥਾਂ ਘੇਰਨ ਵਾਲੀ ਪਰ ਮੁਸੀਬਤ 'ਤੇ ਲੋੜ ਵੇਲੇ ਪੈਸੇ ਤੋਂ ਖਾਲੀ ਹੋਏ ਇਨਸਾਨ ਦੀਆਂ ਜੇਬਾਂ ਭਰਨ ਵਾਲੀ ਇਹ ਮਸ਼ੀਨ ਆਖਰ ਇਜ਼ਾਦ ਕਦੋਂ ਹੋਈ ਸੀ, ਅੱਜ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ।
ਅੱਜ ਜ਼ਾਹਿਰ ਤੌਰ 'ਤੇ ਧੰਨਵਾਦ ਕਰਨਾ ਬਣਦਾ ਹੈ ਜਾਨ ਸ਼ੈਫਰਡ-ਬੈਰਨ ਦਾ, ਜਿਸ ਦੀ ਵਜ੍ਹਾ ਨਾਲ ਬੈਂਕਿੰਗ ਦੀ ਪਰਿਭਾਸ਼ਾ ਬਦਲ ਗਈ, ਜਦੋਂ ਜਾਨ ਨੇ ਏਟੀਐਮ ਮਸ਼ੀਨ ਦੀ ਕਾਢ ਕੱਢ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਉਦੋਂ ਲੋਕਾਂ ਵਿੱਚ ਇਹ ਮਸ਼ੀਨ ਪੈਸੇ ਦੇਣ ਵਾਲੀ ਮਸ਼ੀਨ ਨਾਲ ਪ੍ਰਸਿੱਧ ਹੋਈ ਸੀ ਤੇ ਭਾਰਤੀਆਂ ਲਈ ਖੁਸ਼ੀ ਦੀ ਗੱਲ ਇਹ ਹੈ ਕਿ ATM ਦੀ ਖੋਜ ਕਰਨ ਵਾਲੇ ਖੋਜੀ ਦਾ ਜਨਮ ਭਾਰਤ ਵਿੱਚ ਹੀ ਹੋਇਆ ਸੀ। ਜੀ ਹਾਂ, ਬੈਰਨ ਦਾ ਜਨਮ 23 ਜੂਨ, 1925 ਨੂੰ ਸ਼ਿਲਾਂਗ ਵਿੱਚ ਹੋਇਆ ਸੀ, ਜੋ ਅੱਜ ਮੇਘਾਲਿਆ ਵਿੱਚ ਸਥਿਤ ਹੈ, ਪਰ ਉਦੋਂ ਅਸਮ ਦਾ ਹਿੱਸਾ ਸੀ।
ਸਕਾਟਲੈਂਡ ਨਾਲ ਸਬੰਧਤ ਬੈਰਨ ਦੇ ਪਿਤਾ ਉੱਤਰੀ ਬੰਗਾਲ ਵਿੱਚ ਇੰਜੀਨੀਅਰ ਦੀ ਨੌਕਰੀ ਕਰਦੇ ਸਨ। ਹਾਸਲ ਜਾਣਕਾਰੀ ਮੁਤਾਬਕ ਇੱਕ ਦਿਨ ਨਹਾਉਂਦੇ ਸਮੇਂ ਸ਼ੈਫਰਡ-ਬੈਰਨ ਦੇ ਦਿਮਾਗ ਵਿੱਚ ਆਇਆ ਕਿ ਉਸ ਕੋਲ ਬ੍ਰਿਟੇਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਪੈਸਾ ਕਢਵਾਉਣ ਦਾ ਕੋਈ ਤਰੀਕਾ ਹੋਣਾ ਚਾਹੀਦਾ ਹੈ, ਉਸੇ ਤਰ੍ਹਾਂ ਜਿਵੇਂ ਚਾਕਲੇਟ ਬਾਰ ਚਾਕਲੇਟ ਦਿੰਦੀ ਹੈ ਪਰ ਉਸ ਵਿੱਚੋਂ ਪੈਸੇ ਨਿਕਲਣ। ਬੱਸ ਉਸ ਤੋਂ ਬਾਅਦ ਬਾਰਕਲੇਜ਼ (Barclays) ਨੇ ਬੈਰਨ ਨਾਲ ਕਰਾਰ ਕੀਤਾ ਤੇ ਕੰਮ ਸ਼ੁਰੂ ਹੋ ਗਿਆ। ਉਦੋਂ ਤੱਕ ਪਲਾਸਟਿਕ ਦੇ ਕਾਰਡ ਦੀ ਖੋਜ ਨਹੀਂ ਹੋਈ ਸੀ ਤੇ ਮਸ਼ੀਨ ਵਿੱਚ ਚੈੱਕ ਇਸਤੇਮਾਲ ਹੁੰਦੇ ਸੀ।
ਉਸ ਚੈੱਕ ਵਿੱਚ ਕਾਰਬਨ 14 ਲੱਗਿਆ ਹੁੰਦਾ ਸੀ, ਜੋ ਮਸ਼ੀਨ ਦੀ ਪਛਾਣ ਕਰਕੇ ਪਰਸਨਲ Identification ਨੰਬਰ ਯਾਨੀ PIN ਦੀ ਮਦਦ ਨਾਲ ਚੈੱਕ ਦੀ ਜਾਂਚ ਕਰਦਾ ਸੀ, ਉਦੋਂ ਮਸ਼ੀਨ ਵਿੱਚੋਂ ਵੱਧ ਚੋਂ ਵੱਧ 10 ਪੌਂਡ ਹੀ ਕਢਾਏ ਜਾ ਸਕਦੇ ਸੀ। ATM PIN ਚਾਰ ਅੰਕਾਂ ਦਾ ਹੋਣ ਦਾ ਵੀ ਇਹ ਰਾਜ਼ ਹੈ ਕਿ ਉਸ ਦੀ ਪਤਨੀ ਨੂੰ ਸਿਰਫ ਚਾਰ ਅੰਕ ਹੀ ਯਾਦ ਰਹਿ ਸਕਦੇ ਸਨ ਤੇ ਪਤਨੀ ਦੀ ਜ਼ਿੱਦ ਕਰਕੇ 4 ਅੰਕਾਂ ਦਾ PIN ਹੋਣਾ ਵਿਸ਼ਵ ਭਰ ਵਿੱਚ ਤੈਅ ਹੋ ਗਿਆ।
ਸਾਲ 1967 ਵਿੱਚ ਦੁਨੀਆ ਦੀ ਪਹਿਲੀ ATM ਮਸ਼ੀਨ ਲੰਦਨ ਦੇ ਇੱਕ ਬੈਂਕ ਵਿੱਚ ਲੱਗੀ ਤੇ ਸਭ ਤੋਂ ਪਹਿਲਾਂ ਏਟੀਐਮ ਮਸੀਨ ਵਿੱਚੋਂ ਪੈਸੇ ਕਢਵਾਉਣ ਵਾਲੇ ਵਿਅਕਤੀ ਸਨ ਰੇਗ ਵਾਰਨੇ ਏਨਫੀਲਡ। ਉਦੋਂ ATM ਮਸ਼ੀਨ ਨੂੰ WHOLE in the wall ਨਾਮ ਦਿੱਤਾ ਗਿਆ ਸੀ। ਜਾਨ ਸ਼ੈਫਰਡ-ਬੈਰਨ ਤਾਂ ਦੁਨੀਆ ਨੂੰ ਸਾਲ 2010 ਚ ਛੱਡ ਕੇ ਚਲੇ, ਪਰ ਨਹਾਉਂਦੇ ਸਮੇਂ ਬੈਰਨ ਦੇ ਦਿਮਾਗ ਵਿੱਚ ਆਏ ਵਿਚਾਰ ਨੇ ਦਨੀਆ ਤੇ ਪੈਸੇ ਦੇ ਖੇਲ ਨੂੰ ਬਦਲ ਕੇ ਰੱਖ ਦਿੱਤਾ। ਜੇ ATM ਦੀ ਖੋਜ ਨਾ ਹੁੰਦੀ ਤਾਂ ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਪੈਸਾ ਲੈਣਾ ਕਿੰਨਾ ਔਖਾ ਹੁੰਦਾ, ਇਹ ਸਭ ਦੇ ਸਾਹਮਣੇ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin