ਨਵੀਂ ਦਿੱਲੀ: ਮੈਸੇਜਿੰਗ ਤੇ ਕਾਲ ਸਹੂਲਤ ਦੇਣ ਵਾਲੇ ਮੋਬਾਈਲ ਤੇ ਵੱਟਸਐਪ ਜ਼ਰੀਏ ਹੁਣ ਤੁਸੀਂ ਵੀਡੀਓ ਕਾਲਿੰਗ ਵੀ ਕੀਤੀ ਜਾ ਸਕੇਗੀ। ਵੱਟਸਐਪ ਨੇ ਅੱਜ ਇੱਥੇ ਇਸ ਦਾ ਐਲਾਨ ਕੀਤਾ। ਕੰਪਨੀ ਨੇ ਕਿਹਾ ਕਿ ਦੁਨੀਆ ਭਰ ਵਿੱਚ ਉਨ੍ਹਾਂ ਦੇ ਇੱਕ ਅਰਬ ਤੋਂ ਜ਼ਿਆਦਾ ਯੂਜਰਜ਼ ਲਈ ਇਹ ਸਹੂਲਤ ਰੋਲਆਊਟ ਹੋਣੀ ਸ਼ੁਰੂ ਹੋ ਗਈ ਹੈ।


ਕੰਪਨੀ ਆਪਣੇ ਇਸ ਨਵੇਂ ਫੀਚਰ ਜ਼ਰੀਏ ਸਕਾਈਪ, ਫਸਟਾਈਮ ਤੇ ਗੂਗਲ-ਡੂਓ ਵਰਗੇ ਮੈਸੇਜਿੰਗ ਪਲੇਟਫਾਰਮ ਨੂੰ ਕਰੜੀ ਟੱਕਰ ਦੇਵੇਗੀ। ਵੱਟਸਐਪ ਦੇ ਵਪਾਰ ਮੁਖੀ ਨੀਰਜ ਅਰੋੜਾ ਨੇ ਕਿਹਾ ਕਿ ਇਸ ਉੱਪਰ ਕੁਝ ਸਮੇਂ ਤੋਂ ਕੰਮ ਜਾਰੀ ਸੀ। ਇਸ ਗੱਲ ਦੀ ਖੁਸ਼ੀ ਹੈ ਕਿ ਇਸ ਦੀ ਸ਼ੁਰੂਆਤ ਭਾਰਤ ਤੋਂ ਕੀਤੀ ਜਾ ਰਹੀ ਹੈ ਜੋ ਕੰਪਨੀ ਦਾ ਸਭ ਤੋਂ ਵੱਡਾ ਬਾਜ਼ਾਰ ਹੈ।

ਵਾਈਸ ਕਾਲ ਵਾਂਗ ਵੀਡੀਓ ਕਾਲ ਦੀ ਗੁਣਵੱਤਾ ਵੀ ਨੈੱਟਵਰਕ ਦੀ ਉਪਲੱਬਧਤਾ ਤੇ ਗੁਣਵੱਤਾ ਦੇ ਹਿਸਾਬ ਨਾਲ ਹੋਏਗੀ। ਉਨ੍ਹਾਂ ਕਿਹਾ ਕਿ ਵਾਈਸ ਕਾਲ ਤੇ ਟੈਕਸਟ ਫੀਚਰ ਵਾਂਗ ਵੀਡੀਓ ਕਾਲ ਵਿੱਚ ਜਾਣਕਾਰੀ ਗੁਪਤ ਰੱਖੀ ਜਾਏਗੀ। ਭਾਰਤ ਵਿੱਚ 16 ਕਰੋੜ ਵੱਟਸਐਪ ਯੂਜਰਜ਼ ਹਨ। ਇੱਥੇ ਇਸ ਦਾ ਮੁਕਾਬਲਾ ਮੁੱਖ ਰੂਪ ਵਿੱਚ ਹਾਈਕ, ਵਾਈਬਰ ਤੇ ਲਾਈਨ ਵਰਗੇ ਐਪ ਨਾਲ ਹੈ। ਵੀਡੀਓ ਕਾਲਿੰਗ ਫੀਚਰ ਦੇ ਸਾਥ ਵੱਟਸਐਪ ਹੁਣ ਸਕਾਈਪ ਤੇ ਫੇਸਟਾਈਮ ਨਾਲ ਮੁਕਾਬਲਾ ਕਰ ਸਕੇਗੀ।