ਆਈਫੋਨ 8 'ਚ ਹੋਣਗੇ ਵੱਡੇ ਬਦਲਾਅ
ਏਬੀਪੀ ਸਾਂਝਾ | 15 Nov 2016 12:18 PM (IST)
ਨਿਊਯਾਰਕ: ਆਪਣੇ ਹਾਲੀਆ ਡਿਵਾਈਸ ਆਈਫੋਨ 7 ਤੇ 7 ਪਲੱਸ ਸਮਾਰਟਫੋਨ ਨੂੰ ਮਿਲੇ ਰਲਵੇਂ-ਮਿਲਵੇਂ ਹੁੰਗਾਰੇ ਤੋਂ ਬਾਅਦ ਚਰਚਾ ਹੈ ਕਿ ਐਪਲ ਅਗਲੇ ਸਾਲ ਯਾਨੀ 2017 ਵਿੱਚ ਦੋ ਨਵੇਂ ਆਈਫੋਨ ਲਾਂਚ ਕਰ ਸਕਦਾ ਹੈ। ਇਸ ਵਿੱਚ ਕਵਰਡ ਤੇ ਬੈਜਲਫਰੀ ਡਿਸਪਲੇ ਹੋਵੇਗਾ। ਮੈਕਰੂਮਰਜ਼ ਡਾਟ ਕਾਮ ਦੀ ਰਿਪੋਰਟ ਮੁਤਾਬਕ ਬਾਰਕਲੇ ਰਿਸਰਚ ਐਨਾਲਿਸਟ ਮੁਤਾਬਕ ਨਵੇਂ ਆਈਫੋਨ 8 ਦੇ ਵੀ ਦੋ ਵੈਰੀਐਂਟ ਆਉਣਗੇ। ਇਸ ਵਿੱਚ ਇੱਕ ਦਾ 5 ਇੰਚ ਤੇ ਤੇ ਦੂਜੇ ਦਾ 5.8 ਇੰਚ ਡਿਸਪਲੇਅ ਹੋਏਗਾ। ਇਸ ਰਿਪੋਰਟ ਵਿੱਚ ਐਨਾਲਿਸਟ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹਾਲਾਂਕਿ ਇਹ ਡਿਜ਼ਾਇਨ ਲਾਗੂ ਕੀਤੇ ਹੀ ਜਾਣਗੇ, ਇਸ ਦੀ 100 ਫੀਸਦੀ ਗਰੰਟੀ ਨਹੀਂ ਹੈ। ਉਂਝ ਮੰਨਿਆ ਜਾ ਰਿਹਾ ਹੈ ਕਿ ਬੇਜਲਫਰੀ ਡਿਜ਼ਾਇਨ ਹੋਏਗਾ। ਇਸ ਦੇ ਨਾਲ ਹੀ ਵੱਡੀ ਤੇ ਕਵਰਡ ਸਕਰੀਨ ਨਾਲ ਨਵਾਂ ਆਈਫੋਨ ਆਏਗਾ। ਅਜਿਹੀਆਂ ਵੀ ਖਬਰਾਂ ਹਨ ਕਿ ਬੇਜਲਫਰੀ ਡਿਜ਼ਾਇਨ ਬਣਾਉਣ ਲਈ ਐਪਲ ਨੇ ਅਗਲੇ ਆਈਫੋਨ ਨੇ ਹੋਮ ਬਟਨ ਨੂੰ ਹਟਾ ਦਿੱਤਾ ਹੈ। ਹਾਲਾਂਕਿ ਨਵੇਂ ਆਈਫੋਨ ਦੇ ਲਾਂਚ ਹੋਣ ਤੱਕ ਕਈ ਤਰ੍ਹਾਂ ਦੇ ਦਾਅਵੇ ਸਾਹਮਣੇ ਆਉਂਦੇ ਰਹਿਣਗੇ।