ਨਵੀਂ ਦਿੱਲੀ: ਰਿਲਾਇੰਸ ਨੇ ਆਪਣੇ LYF ਬ੍ਰਾਂਡ ਦਾ ਨਵਾਂ 4G VoLTE ਸਮਾਰਟਫੋਨ Lyf F8 ਲਾਂਚ ਕਰ ਦਿੱਤਾ ਹੈ। ਇਹ ਨਵਾਂ Lyf ਸਮਾਰਟਫੋਨ ਜੀਓ ਦੇ ਪ੍ਰੀਵਿਊ ਆਫਰ ਨਾਲ ਆਉਂਦਾ ਹੈ। ਇਸ ਤਹਿਤ ਗਾਹਕ ਨੂੰ ਇੰਟਰਨੈੱਟ ਡਾਟਾ, ਫਰੀ ਵਾਇਸ ਕਾਲ ਤੇ ਮੈਸੇਜ਼ ਮਿਲਣਗੇ। ਇਸ ਦੀ ਕੀਮਤ 4,199 ਰੁਪਏ ਰੱਖੀ ਗਈ ਹੈ ਜੋ ਰਿਲਾਇੰਸ ਦੇ ਡਿਜ਼ੀਟਲ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ। ਇਸ ਨਵੇਂ ਸਮਾਰਟਪੋਨ ਦੀ ਗੱਲ ਕਰੀਏ ਤਾਂ ਇਸ ਵਿੱਚ 4.5 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਸ ਦੀ ਰੈਜ਼ੂਲਿਊਸ਼ 480x854 ਪਿਕਸਲ ਹੈ। ਇਸ ਦੀ ਡਿਸਪਲੇ ਨੂੰ AGC ਗਲਾਸ ਪ੍ਰੋਟੈਕਸ਼ਨ ਦਿੱਤਾ ਗਿਆ ਹੈ ਜੋ ਇਸ ਨੂੰ ਸਕਰੈਚ ਪਰੂਫ ਬਣਾਉਂਦਾ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਵਿੱਚ ਸਨੈਪਡਰੈਗਨ 210 ਚਿੱਪ ਸੈੱਟ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 1 ਜੀਬੀ ਰੈਮ ਤੇ ਫੋਨ ਦੀ 8 ਜੀਬੀ ਦੀ ਇੰਟਰਨਲ ਸਟੋਰੇਜ਼ ਹੈ। ਇਸ ਨੂੰ ਵਧਾ ਕੇ 128 ਜੀਬੀ ਕੀਤਾ ਜਾ ਸਕਦਾ ਹੈ। ਫੋਨ ਵਿੱਚ 8 ਮੈਗਾਪਿਕਸਲ ਦੀ ਰੀਅਰ ਕੈਮਰਾ ਤੇ 5 ਮੈਗੀਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਹੈ। ਇਸ ਫੋਨ ਦੀ 2000mAh ਬੈਟਰੀ ਹੈ