ਹੌਂਡਾ ਦਾ CRV ਧਮਾਕਾ
ਏਬੀਪੀ ਸਾਂਝਾ | 15 Oct 2016 01:38 PM (IST)
ਚੰਡੀਗੜ੍ਹ: ਹੌਂਡਾ ਨੇ ਆਪਣੀ CRV ਦੀ ਪਹਿਲੀ ਝਲਕ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਹੈ। ਕੰਪਨੀ ਨੇ ਮੌਜੂਦਾ CRV ਦੀ ਤੀਜੀ ਅਤੇ ਚੌਥੀ ਜਨਰੇਸ਼ਨ ਨੂੰ ਭਾਰਤ 'ਚ ਹੀ ਲਾਂਚ ਕੀਤਾ ਸੀ ਅਤੇ ਪੈਟਰੋਲ ਕੰਪੈੱਕਟ ਕ੍ਰਾਸਓਵਰ ਹੋਣ ਦੇ ਬਾਵਜੂਦ ਇਸ ਕਾਰ ਨੂੰ ਭਾਰਤ 'ਚ ਕਾਪੀ ਪਸੰਦ ਕੀਤਾ ਗਿਆ। ਹੁਣ ਹੌਂਡਾ ਇਸ ਕਾਰ ਦੇ ਅੱਪਗ੍ਰੇਡ ਮਾਡਲ ਪੰਜਵੀਂ ਜਨਰੇਸ਼ਨ ਨੂੰ ਭਾਰਤ 'ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ CRV 'ਚ ਸਭ ਤੋਂ ਵੱਡਾ ਬਦਲਾਅ ਇਸ ਦੇ ਇੰਜਣ 'ਚ ਕੀਤਾ ਗਿਆ ਹੈ। ਨਵੀਂ ਹੌਂਡਾ CRV 'ਚ 1.5-ਲੀਟਰ, 4-ਸੈਲੰਡਰ ਟਰਬੋਚਾਰਜਰਡ ਪੈਟਰੋਲ ਇੰਜਣ ਲੱਗਾ ਹੈ ਜੋ 190 ਬੀ.ਐੱਚ.ਪੀ. ਦੀ ਪਾਵਰ ਅਤੇ 288 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ਤੋਂ ਇਲਾਵਾ ਕੰਪਨੀ ਇਸ ਗੱਡੀ ਦੇ ਨਾਲ ਵਿਕਲਪ 'ਚ 2.4-ਲੀਟਰ, 4-ਸਿਲੈਂਡਰ ਇੰਜਣ ਦੀ ਆਪਸ਼ਨ ਵੀ ਦੇਵੇਗੀ ਜੋ 184 ਬੀ.ਐੱਚ.ਪੀ. ਦੀ ਤਾਕਤ ਪੈਦਾ ਕਰੇਗਾ। ਇਨ੍ਹਾਂ ਦੋਵਾਂ ਇੰਜਣਾਂ ਨੂੰ ਸੀ.ਵੀ.ਟੀ. ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਹੌਂਡਾ ਦੀ ਨਵੀਂ CRV ਪਿਛਲੇ ਮਾਡਲ ਤੋਂ 30 mm ਜ਼ਿਆਦਾ ਲੰਬੀ ਤੇ 35 mm ਵੱਧ ਚੌੜੀ ਹੈ। ਇਸ ਦਾ ਵ੍ਹੀਲਬੇਸ ਵੀ ਮੌਜੂਦਾ ਗੱਡੀ ਤੋਂ 40 mm ਵਧਾਇਆ ਗਿਆ ਹੈ। ਇਸ ਗੱਡੀ ਨੂੰ ਕਈ ਨਵੇਂ ਆਧੁਨਿਕ ਫੀਚਰਜ਼ ਨਾਲ ਲੈਸ ਕੀਤਾ ਗਿਆ ਹੈ ਜਿਸ ਵਿਚ ਨਵਾਂ ਇੰਸਟਰੂਮੈਂਟ ਪੈਨਲ, ਨੇਵੀਗੇਸ਼ਨ ਸਿਸਟਮ ਅਤੇ 7-ਇੰਚ ਟਚਸਕ੍ਰੀਨ ਆਦਿ ਸ਼ਾਮਲ ਹਨ। ਹੌਂਡਾ ਨੇ ਇਸ 'ਚ ਜ਼ਿਆਦਾ ਸੇਫਟੀ ਫੀਚਰ ਤੇ ਨਵੀਂ ਲੁੱਕ ਦਿੱਤੀ ਹੈ।