ਨਵੀਂ ਦਿੱਲੀ: ਮੋਟੇ E3 ਪਾਵਰ ਨੂੰ ਇਸ ਹਫਤੇ ਹੀ ਕੰਪਨੀ ਨੇ ਲਾਂਚ ਕੀਤਾ ਸੀ। ਸੋਮਵਾਰ ਨੂੰ ਹੋਣ ਵਾਲੀ ਪਹਿਲੀ ਵਿਕਰੀ ਵਿੱਚ ਇਸ ਸਮਾਰਟਫੋਨ ਨੇ ਬਿਹਤਰੀਨ ਸ਼ੁਰੂਆਤ ਕੀਤੀ ਹੈ। ਮੋਟੋਰੋਲਾ ਇੰਡੀਆ ਦੇ ਜਨਰਲ ਮੈਨੇਜਰ ਅਮਿਤ ਬੋਨੀ ਨੇ ਟਵੀਟ ਕਰਕੇ ਦੱਸਿਆ ਕਿ ਮੋਟੋ E3 ਪਾਵਰ ਦੀ 100,000 ਯੂਨਿਟ ਨੂੰ ਮਹਿਜ਼ ਇੱਕ ਦਿਨ ਵਿੱਚ ਵੇਚਿਆ ਗਿਆ ਹੈ।

ਟਵੀਟ ਵਿੱਚ ਅਮਿਤ ਬੋਨੀ ਨੇ ਲਿਖਿਆ ਕਿ ਫਲਿਪਕਾਰਟ ਤੇ ਮੋਟੋ ਇੰਡੀਆ ਨੇ ਮਿਲ ਕੇ ਇਤਿਹਾਸ ਬਣਾਇਆ ਹੈ। 100,000 ਮੋਟੇ E3 ਦੀ ਯੂਨਿਟ ਇੱਕ ਦਿਨ ਵਿੱਚ ਵਿਕੀ ਹੈ। ਭਾਰਤ ਵਿੱਚ ਇਸ ਸਮਾਰਟਫੋਨ ਦੀ ਕੀਮਤ ਮਹਿਜ਼ 7,999 ਰੁਪਏ ਹੈ। ਇਹ ਸਮਾਰਟਫੋਨ ਐਕਸਲੂਸਿਵ ਤੌਰ 'ਤੇ ਫਲਿਪਕਾਰਟ 'ਤੇ ਵਿਕਰੀ ਲਈ ਉਪਲਬਧ ਹੈ। ਇਹ ਫੋਨ ਜੀਓ ਦੇ ਵੈਲਕਾਮ ਆਫਰ ਨੂੰ ਸਪੋਰਟ ਕਰਦਾ ਹੈ।

ਇਸ ਫ਼ੋਨ ਦੀ ਖ਼ਾਸੀਅਤ ਇਸ ਦੀ ਬੈਟਰੀ ਹੈ। ਫ਼ੋਨ ਵਿੱਚ 3500mAh ਦੀ ਬੈਟਰੀ ਦਿੱਤੀ ਗਈ ਹੈ। ਮੋਟੋ E3 ਦੇ ਫ਼ੀਚਰ ਦੀ ਜੇਕਰ ਗੱਲ ਕਰੀਏ ਤਾਂ ਇਸ ਵਿੱਚ 5 ਇੰਚ ਦੀ HD ਸਕਰੀਨ ਦਿੱਤੀ ਗਈ ਹੈ ਜਿਸ ਦੀ ਰਿਜਲੂਸ਼ਨ 720×1280 ਪਿਕਸਲਜ਼ ਹੈ। ਪ੍ਰੋਸੈੱਸਰ ਦੀ ਜੇਕਰ ਗੱਲ ਕਰੀਏ ਤਾਂ ਇਸ ਵਿੱਚ 64 ਬਿੱਟ 1GHz ਮੀਡੀਆ ਟੇਕ ਕਵਾਰਡ-ਕੋਰ ਪ੍ਰੋਸੈੱਸਰ ਦਿੱਤਾ ਗਿਆ ਹੈ। ਇਹ 1 ਜੀਬੀ ਤੇ 2GB ਦੀ ਰੈਮ ਵਰੀਅੰਟ ਨਾਲ ਉਪਲਬਧ ਹੋਵੇਗਾ।

16 ਜੀਬੀ ਦੀ ਇੰਟਰਨਲ ਮੈਮਰੀ ਵਾਲੇ ਇਸ ਡਿਵਾਈਸ ਦੀ ਮੈਮਰੀ 128 ਜੀਬੀ ਤੱਕ ਵਧਾਈ ਜਾ ਸਕਦੀ ਹੈ। ਫ਼ੋਟੋਗਰਾਫੀ ਦੀ ਜੇਕਰ ਗੱਲ ਕਰੀਏ ਤਾਂ ਇਸ ਵਿੱਚ 8 ਮੈਗਾਪਿਕਸਲ ਦਾ ਕੈਮਰਾ ਤੇ 5 ਮੈਕਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕਨੈਕਟੀਵੀਟੀ ਦੇ ਜੇਕਰ ਗੱਲ ਕਰੀਏ ਤਾਂ ਸਮਰਾਟ ਫ਼ੋਨ ਡਬਲ ਸਿਮ ਦੇ ਨਾਲ ਹੈ। 4G LTE, ਜੀਪੀਐਸ, ਵਾਈਫਾਈ ਤੇ ਯੂਐਸਬੀ ਵਰਗੀਆਂ ਸਹੂਲਤਾਂ ਇਸ ਵਿੱਚ ਦਿੱਤੀਆਂ ਗਈਆਂ ਹਨ।