ਨਵੀਂ ਦਿੱਲੀ: ਅਮਰੀਕਾ ਦੀ ਲਗਜ਼ਰੀ ਐਸ.ਯੂ.ਵੀ. ਜੀਪ ਕੰਪਨੀ ਇਨ੍ਹੀਂ ਦਿਨੀਂ ਇੱਕ ਨਵੀਂ ਕੰਪੈਕਟ ਐਸ.ਯੂ.ਵੀ. ਕੰਪਾਸ ਗੱਡੀ ਉੱਤੇ ਕੰਮ ਕਰ ਰਹੀ ਹੈ। ਭਾਰਤ ਵਿੱਚ ਜੀਪ ਨੂੰ 2017 ਵਿੱਚ ਲਾਂਚ ਕੀਤਾ ਜਾ ਰਿਹਾ ਹੈ। ਇਸ ਦੀ ਕੀਮਤ 18 ਤੋਂ 20 ਲੱਖ ਰੁਪਏ ਤੱਕ ਹੋ ਸਕਦੀ ਹੈ।

ਇਸ ਜੀਪ ਦੇ ਲਾਂਚ ਹੋਣ ਤੋਂ ਬਾਅਦ ਇਸ ਦਾ ਮੁਕਾਬਲਾ ਹੁੰਡਈ ਦੀ ਟਾਊਸਨ, ਸਕੋਡਾ ਦੀ ਕੋਡੀਅਕ ਤੇ ਫਾਕਸਵੇਗਨ ਨਾਲ ਹੋਵੇਗਾ। ਕੰਪਨੀ ਦੀ ਯੋਜਨਾ ਜੀਪ ਕੰਪਾਸ ਨੂੰ 100 ਤੋਂ ਵੀ ਜ਼ਿਆਦਾ ਦੇਸ਼ਾਂ ਵਿੱਚ ਉਤਰਾਉਣ ਦੀ ਹੈ।

ਕੌਮਾਂਤਰੀ ਪੱਧਰ ਉੱਤੇ ਚੰਗੀ ਮੰਗ ਨੂੰ ਦੇਖਦੇ ਹੋਏ ਇਸ ਨੂੰ ਭਾਰਤ, ਚੀਨ, ਬਰਾਜ਼ੀਲ ਤੇ ਮੈਕਸੀਕੋ ਵਿੱਚ ਤਿਆਰ ਕੀਤਾ ਜਾਵੇਗਾ। ਭਾਰਤ ਵਿੱਚ ਇਸ ਦਾ ਉਤਪਾਦਨ ਪੁਣੇ ਸਥਿਤ ਹੋਵੇਗਾ। ਜੇਕਰ ਗੱਡੀ ਦੀਆਂ ਖ਼ੂਬੀਆਂ ਦੀ ਗੱਲ ਕਰੀਏ ਤਾਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਜੀਪ ਕੰਪਾਸ ਨੂੰ ਪੈਟਰੋਲ ਤੇ ਡੀਜ਼ਲ ਵਰਜਨ ਵਿੱਚ ਉਤਾਰਿਆ ਜਾਵੇਗਾ।

ਪੈਟਰੋਲ ਵਰਜਨ ਵਿੱਚ 1.4 ਲੀਟਰ ਦਾ ਮਲਟੀ ਏਅਰ ਟਰਬੋ ਇੰਜਨ ਤੇ ਡੀਜ਼ਲ ਵਰਜਨ ਵਿੱਚ 2.0 ਲੀਟਰ ਦਾ ਟਰਬੋ ਇੰਜਨ ਆਉਣ ਦੀ ਸੰਭਾਵਨਾ ਹੈ। ਇਹ ਇੰਜਨ 6 ਸਪੀਡ ਮੈਨੂਅਲ ਤੇ 9 ਸਪੀਡ ਆਟੋਮੈਟਿਕ ਗੇਅਰ ਬਾਕਸ ਨਾਲ਼ ਜੁੜਿਆ ਹੋ ਸਕਦਾ ਹੈ।