ਨਵੀਂ ਦਿੱਲੀ : ਆਈਫ਼ੋਨ ਯੂਜ਼ ਕਰਨ ਵਾਲਿਆਂ ਲਈ ਬੁਰੀ ਖ਼ਬਰ ਹੈ। ਮੀਡੀਆ ਰਿਪੋਰਟਾਂ ਅਨੁਸਾਰ ਐਪਲ ਦੇ ਆਈਫ਼ੋਨ ਤੇ ਆਈਪੈਡਸਜ਼ Android ਫ਼ੋਨ ਦੇ ਮੁਕਾਬਲੇ ਕਮਜ਼ੋਰ ਸਾਬਤ ਹੋ ਰਹੇ ਹਨ। ਇੱਕ ਤਕਨੀਕੀ ਗਰੁੱਪ ਦੀ ਮੰਨੀਏ ਤਾਂ Android ਡਿਵਾਈਸ ਦੇ ਆਪਰੇਟਿੰਗ ਸਿਸਟਮ ਐਪਲ OS ਦੇ ਮੁਕਾਬਲੇ ਜ਼ਿਆਦਾ ਤੇਜ਼ ਹੈ।


ਰਿਪੋਰਟ ਅਨੁਸਾਰ ਐਪਲ ਦੇ ਸਮਰਾਟਫ਼ੋਨ ਵਿੱਚ ਇੰਸਟਾਲ ਕੀਤੇ ਗਏ ਐਪਸ ਜ਼ਿਆਦਾ ਕ੍ਰੈਸ਼ ਹੁੰਦੇ ਹਨ। ਕੁਨੈਕਸ਼ਨ ਦਿੱਕਤ ਤੇ ਜ਼ਿਆਦਾ ਹੀਟ ਵਰਗੀਆਂ ਸਮੱਸਿਆਵਾਂ ਜ਼ਿਆਦਾ ਸਾਹਮਣੇ ਆ ਰਹੀਆਂ ਹਨ।

ਅਧਿਐਨ ਵਿੱਚ ਪਤਾ ਲੱਗਾ ਹੈ ਕਿ ਐਪਲ ਦੇ ਆਈਫ਼ੋਨ 6 ਤੇ 5 ਵਿੱਚ ਸਭ ਤੋਂ ਜ਼ਿਆਦਾ ਦਿੱਕਤਾਂ ਆ ਰਹੀਆਂ ਹਨ। ਓਵਰ ਮੀਟਿੰਗ ਭਾਵ ਡਿਵਾਈਸ ਦਾ ਗਰਮ ਹੋ ਜਾਣਾ ਆਈਫ਼ੋਨ ਦੀ ਸਭ ਤੋਂ ਵੱਡੀ ਸਮੱਸਿਆ ਹੈ। ਐਪਲ ਦੇ 15 ਫ਼ੀਸਦੀ ਸਮਰਾਟ ਫ਼ੋਨ ਦੇ ਐਪਸ ਕ੍ਰੈਸ਼ ਹੋ ਰਹੇ ਹਨ ਤੇ 11 ਫ਼ੀਸਦੀ ਸਮਰਾਟ ਫ਼ੋਨ ਦੇ ਹੈੱਡਫ਼ੋਨ ਵਿੱਚ ਦਿੱਕਤ ਆਈ ਹੈ।

ਆਈਫ਼ੋਨ ਦੀ ਸਭ ਤੋਂ ਜ਼ਿਆਦਾ ਐਪ ਇੰਸਟਾਗ੍ਰਾਮ ਕ੍ਰੈਸ਼ ਹੋ ਰਹੀ ਹੈ। ਇਸ ਤੋਂ ਇਲਾਵਾ ਸਨੈਪਚੈਟ ਦੇ ਇਸਤੇਮਾਲ ਵਿੱਚ ਵੀ ਦਿੱਕਤ ਆ ਰਹੀ ਹੈ। ਇਸ ਤੋਂ ਇਲਾਵਾ ਫ਼ੋਨ ਨੂੰ ਚਾਰਜ ਕਰਨ ਵਿੱਚ ਵੀ ਕਾਫ਼ੀ ਸਮਾਂ ਲੱਗਦਾ ਹੈ।