ਨਵੀਂ ਦਿੱਲੀ: ਚੀਨ ਦੀ ਨਾਮੀ ਮੋਬਾਈਲ ਕੰਪਨੀ ਲੇਨੋਵੋ ਨੇ ਮਈ ਤੋਂ ਲੈ ਕੇ ਹੁਣ ਤੱਕ ਆਪਣੇ ਤਿੰਨ ਸਮਰਾਟਫ਼ੋ 'ਜਕੂ' ਸੀਰੀਜ਼ ਦੇ ਮਾਰਕੀਟ ਵਿੱਚ ਲਾਂਚ ਕਰ ਚੁੱਕੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਇਸ ਤਹਿਤ 'ਜਕੂ ਐਜ' ਛੇਤੀ ਹੀ ਲਾਂਚ ਕਰਨ ਜਾ ਰਹੀ ਹੈ।
'ਜਕੂ ਐਜ' ਦੀਆਂ ਇੰਟਰਨੈੱਟ ਉੱਤੇ ਕਥਿਤ ਤੌਰ ਉੱਤੇ ਲੀਕ ਹੋਈਆਂ ਤਸਵੀਰਾਂ ਅਨੁਸਾਰ ਇਹ ਫ਼ੋਨ ਬੇਹੱਦ ਖ਼ਾਸ ਫ਼ੀਚਰ ਨਾਲ ਲੈਸ ਹੈ। ਇਹ ਹੁਣ ਤੱਕ ਲਾਂਚ ਹੋਏ ਫੋਨਾਂ ਦੀ ਸੀਰੀਜ਼ ਵਿੱਚ ਸਭ ਤੋਂ ਪਤਲਾ ਹੈ।
ਕੰਪਨੀ ਨੇ ਇਸ ਫ਼ੋਨ ਦਾ ਅਧਿਕਾਰਤ ਤੌਰ ਉੱਤੇ ਨਾਮ 'ਜਕੂ ਜ਼ੈੱਡ 2151' ਰੱਖਿਆ ਹੈ। ਖ਼ਬਰਾਂ ਦੀ ਮੰਨੀਏ ਤਾਂ ਇਸ ਫ਼ੋਨ ਦੀ ਸਕਰੀਨ 5.5 ਇੰਚ ਹੈ ਜਿਸ ਦਾ ਰਿਜ਼ੂਲੂਸ਼ਨ 1080×1920 ਪਿਕਸਲਜ਼ ਦਾ ਹੈ।
ਇਸ ਸਮਰਾਟਫ਼ੋਨ ਵਿੱਚ ਆਧੁਨਿਕ ਕਵਾਰਡ ਕੋਰ ਕੱਵਾਲ ਕੌਮ ਸਨੈਪਡ੍ਰੈਗਨ 821 ਪ੍ਰੋਸੈੱਸਰ ਦਿੱਤਾ ਜਾਵੇਗਾ ਜੋ 4 ਜੀ.ਬੀ. ਦੀ ਰੈਮ ਨਾਲ ਚੱਲਣਗੇ। ਚੀਨ ਤੋਂ ਆ ਰਹੀਆਂ ਖ਼ਬਰਾਂ ਅਨੁਸਾਰ 'ਜਕੂ ਜ਼ੈੱਡ 2151' 6 ਜੀ.ਬੀ. ਰੈਮ ਵਿੱਚ ਉਪਲਬਧ ਹੋਵੇਗਾ। ਜੇਕਰ ਫ਼ੋਨ ਦੇ ਕੈਮਰੇ ਦੇ ਗੱਲ ਕਰੀਏ ਤਾਂ ਇਸ ਵਿੱਚ 13 ਮੈਗਾਪਿਕਸਲ ਦਾ ਕੈਮਰਾ ਤੇ 8 ਮੈਗਾਪਿਕਸਲ ਦਾ ਫ਼ਰੰਟ ਕੈਮਰਾ ਹੋ ਸਕਦਾ ਹੈ