ਨਿਊਯਾਰਕ: ਮੈਸੇਜਿੰਗ ਐਪ ਵਾਟਸਅੱਪ ਨੂੰ ਜੇਕਰ ਅਪਗ੍ਰੇਡ ਨਹੀਂ ਕੀਤਾ ਗਿਆ ਤਾਂ ਸਾਲ 2016 ਦੇ ਅੰਤ ਤੱਕ ਇਹ ਲੱਖਾਂ ਸਮਰਾਟਫੋਨ ਉਤੇ ਕੰਮ ਕਰਨਾ ਬੰਦ ਕਰ ਸਕਦੀ ਹੈ। 'ਦਾ ਮਿਰਰ' ਦੀ ਸ਼ਨੀਵਾਰ ਦੀ ਰਿਪੋਰਟ ਅਨੁਸਾਰ ਵਾਟਸਅੱਪ, ਜਿਸ ਦੇ ਇੱਕ ਅਰਬ ਤੋਂ ਵੀ ਜ਼ਿਆਦਾ ਯੂਜਰਸ ਹਨ, ਵਿੱਚ ਤਕਨੀਕੀ ਤੌਰ ਉਤੇ ਵੱਡੇ ਬਦਲਾਅ ਕੀਤੇ ਜਾ ਰਹੇ ਹਨ। ਇਹ ਬਦਲਾਅ ਪੁਰਾਣੇ ਫੋਨਾਂ ਨੂੰ ਸਪੋਰਟ ਨਹੀਂ ਕਰਨਗੇ।
ਰਿਪੋਰਟ ਵਿੱਚ ਵਾਟਸਅੱਪ ਦੇ ਬੁਲਾਰੇ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਇਹ ਮੋਬਾਈਲ ਡਿਵਾਇਸ ਸਾਡੇ ਐਪ ਦਾ ਖਾਸ ਹਿੱਸਾ ਰਹੇ ਹਨ, ਪਰ ਭਵਿੱਖ ਵਿੱਚ ਜੋ ਬਦਲਾਅ ਕੀਤੇ ਜਾ ਰਹੇ ਹਨ, ਉਨ੍ਹਾਂ ਲਈ ਇਹ ਫੋਨ ਸਹੀ ਨਹੀਂ। ਕੰਪਨੀ ਦੇ ਅਨੁਸਾਰ 2017 ਵਿੱਚ ਕਈ ਪੁਰਾਣੇ ਸਮਰਾਟਫੋਨ ਉਤੇ ਉਨ੍ਹਾਂ ਦੀ ਸਰਵਿਸ ਬੰਦ ਹੋ ਜਾਵੇਗੀ।
ਮੈਨਚੇਸਟਰ ਇਵਨਿੰਗ ਨਿਊਜ਼ ਅਨੁਸਾਰ ਵਾਟਸਅੱਪ ਆਈਫੋਨ ਯੂਜਰਜ਼ ਦੇ ਲਈ ਕਿਸੀ ਵੀ ਆਈਫੋਨ 3GS ਤੇ iOS 6 ਉਤੇ ਕੰਮ ਕਰਨਾ ਬੰਦ ਕਰ ਦੇਵੇਗਾ। Android 2.1 ਜਾਂ 2.2 ਉਤੇ ਚਲਣੇ ਵਾਲੇ ਫੋਨ ਤੇ ਟੈਬਲੇਟਸ ਤੇ ਵਿੰਡੋ 7 ਉਤੇ ਵੀ ਵਾਟਸਅੱਪ ਨਹੀਂ ਚੱਲੇਗਾ।
ਜੇਕਰ ਤੁਸੀਂ ਵਿੰਡੋ 7 ਦਾ ਇਸਤੇਮਾਲ ਕਰ ਰਹੇ ਹੋ ਤਾਂ ਤੁਹਾਨੂੰ ਵਾਟਸਅੱਪ ਦਾ ਇਸਤੇਮਾਲ ਦੇ ਲਈ ਆਪਣੇ ਉਪਕਰਣ ਨੂੰ ਛੇਤੀ ਤੋਂ ਛੇਤੀ ਅਪਡੇਟ ਕਰਨ ਹੋਵੇਗਾ। ਹਾਲਾਂਕਿ ਵਾਟਸਅੱਪ ਬਲੈਕਬੇਰੀ ਆਈ.ਓ.ਐਸ., ਬਲੈਕਬੇਰੀ 10, S40 ਤੇ ਨੋਕੀਆ S60 ਤੇ 30 ਜੂਨ, 2017 ਤੱਕ ਚੱਲੇਗਾ।