ਚੰਡੀਗੜ੍ਹ: ਸਮਾਰਟਫੋਨ ਕੰਪਨੀ ਐੱਲਜੀ ਨੇ ਹਾਲ ਹੀ 'ਚ ਆਪਣਾ ਐਂਡਰਾਇਡ ਸਮਾਰਟਫੋਨ LGV20 ਲਾਂਚ ਕੀਤਾ ਸੀ। ਪਰ ਇਸ ਨੂੰ ਭਾਰਤੀ ਬਜਾਰ ਚ ਨਹੀਂ ਉਤਾਰਿਆ ਗਿਆ ਸੀ। ਹੁਣ ਕੰਪਨੀ ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰਨ ਵਾਲੀ ਹੈ। ਜਾਣਕਾਰੀ ਮੁਤਾਬਕ 5 ਦਸੰਬਰ ਨੂੰ ਐੱਲਜੀ ਦਿੱਲੀ 'ਚ ਇੱਕ ਇਵੈਂਟ ਦੌਰਾਨ LGV20 ਸਮਾਰਟਫੋਨ ਭਾਰਤ 'ਚ ਲਾਂਚ ਕਰ ਸਕਦੀ ਹੈ। ਭਾਰਤ 'ਚ ਇਸ ਸਮਾਰਟਫੋਨ ਦੀ ਕੀਮਤ ਕਰੀਬ 60,000 ਰੁਪਏ ਦੱਸੀ ਜਾ ਰਹੀ ਹੈ।
ਇਸ ਸਮਾਰਟਫੋਨ 'ਚ 5.7 ਇੰਚ ਦਾ ਆਈ.ਪੀ.ਐੱਸ. ਕਵਾਂਟਮ ਡਿਸਪਲੇ ਹੈ। LGV20 ਦੇ ਤਹਿਤ ਇਸ 'ਚ ਵੀ ਇੱਕ ਸੈਕੰਡਰੀ ਡਿਸਪਲੇ ਹੈ। LGV20 ਦੇ ਸੈਕੰਡਰੀ ਡਿਸਪਲੇ 'ਚ V10 ਦੀ ਤੁਲਨਾ 'ਚ ਫੋਂਟ 50 ਫੀਸਦੀ ਜ਼ਿਆਦਾ ਵੱਡਾ ਨਜ਼ਰ ਆਉਂਦਾ ਹੈ। ਇਸ ਕਾਰਨ ਤੋਂ ਯੂਜ਼ਰਸ ਲਈ ਨੋਟੀਫਿਕੇਸ਼ਨ ਅਤੇ ਅਲਰਟ ਦੇਖਿਆ ਜਾਣਾ ਜ਼ਿਆਦਾ ਆਸਾਨ ਹੋ ਜਾਵੇਗਾ।
LGV20 ਸਮਾਰਟਫੋਨ ਨੂੰ ਲੈ ਕੇ ਐੱਲ. ਜੀ. ਦਾ ਦਾਅਵਾ ਹੈ ਕਿ 4 ਮੀਟਰ ਦੀ ਉਚਾਈ ਤੋਂ ਸੁੱਟਣ 'ਤੇ ਵੀ ਇਸ ਫੋਨ ਨੂੰ ਕੁੱਝ ਵੀ ਨਹੀਂ ਹੋਵੇਗਾ। ਇਸ ਦੀ ਬਾਡੀ ਇੱਕ ਖਾਸ ਮੈਟਲ ਦੀ ਬਣਾਈ ਗਈ ਹੈ। ਸਮਾਰਟਫੋਨ 'ਚ ਡਿਊਲ ਕੈਮਰਾ ਸੈੱਟਅੱਪ ਦਿੱਤਾ ਗਿਆ ਹੈ। ਰਿਅਰ ਕੈਮਰਾ 16MP ਦੇ ਕੈਮਰੇ ਨਾਲ 135 ਡਿਗਰੀ ਵਾਈਡ ਲੈਂਨਜ਼ ਵਾਲਾ ਹੈ।