ਚੰਡੀਗੜ੍ਹ: ਮੋਬਾਈਲ ਕੰਪਨੀਆਂ ਵੱਲੋਂ ਕਾਲਿੰਗ ਤੇ ਡਾਟਾ ਪਲਾਨ ਨੂੰ ਲੈ ਕੇ ਦਿੱਤੇ ਜਾ ਰਹੇ ਸਸਤੇ ਆਫਰ ਤੋਂ ਬਾਅਦ ਹੁਣ BSNL ਵੀ ਮੈਦਾਨ ਚ ਉੱਤਰੀ ਹੈ। BSNL ਨੇ ਆਪਣੇ ਪ੍ਰੀਪੇਡ ਉਪਭੋਗਤਾਵਾਂ ਨੂੰ ਅਨਲਿਮਟਿਡ ਡਾਟਾ ਦੀ ਪੇਸ਼ਕਸ਼ ਕੀਤੀ ਹੈ। ਆਫਰ ਮੁਤਾਬਕ 498 ਰੁਪਏ 'ਚ ਪ੍ਰੀਪੇਡ ਉਪਭੋਗਤਾਵਾਂ ਨੂੰ ਅਨਲਿਮਟਿਡ ਡਾਟਾ ਦੀ ਪੇਸ਼ਕਸ਼ ਕੀਤੀ ਗਈ ਹੈ।

ਕੰਪਨੀ ਮੁਤਾਬਕ ਇਸ ਪੇਸ਼ਕਸ਼ 'ਚ ਡਾਟਾ ਸਪੀਡ ਨੂੰ ਘੱਟ ਨਹੀਂ ਕੀਤਾ ਜਾਵੇਗਾ ਅਤੇ ਇਹ 14 ਦਿਨਾਂ ਲਈ ਜ਼ਾਇਜ਼ ਹੋਵੇਗਾ। ਪੂਰੇ ਦੇਸ਼ 'ਚ ਆਫਰ 7 ਜਨਵਰੀ ਤੱਕ ਜਾਰੀ ਰਹੇਗਾ।
ਜ਼ਿਕਰਯੋਗ ਹੈ ਕਿ BSNL ਹਾਲ ਹੀ 'ਚ ਉਪਭੋਗਤਾਵਾਂ ਲਈ 4 ਪਲਾਨ ਲਾਂਚ ਕੀਤੇ ਹਨ। ਜਿਸ 'ਚ ਪਹਿਲਾ ਪਲਾਨ 1,498 ਰੁਪਏ ਦਾ ਹੈ ਜਿਸ 'ਚ ਯੂਜ਼ਰਸ ਨੂੰ 9GB ਡਾਟਾ ਮਿਲਦਾ ਸੀ ਪਰ ਹੁਣ ਯੂਜ਼ਰਸ ਇਸ ਪਲਾਨ ਦੇ ਤਹਿਤ ਪੂਰੇ 18GB ਡਾਟਾ ਦਾ ਇਸਤੇਮਾਲ ਕਰ ਸਕਣਗੇ। ਦੂਜਾ ਪਲਾਨ 2799 ਰੁਪਏ ਦਾ ਹੈ, ਜਿਸ 'ਚ 18GB ਦੀ ਬਜਾਏ 36GB ਡਾਟਾ ਦਿੱਤਾ ਜਾਵੇਗਾ। ਤੀਜਾ ਪਲਾਨ 3.998 ਰੁਪਏ ਦਾ ਹੈ, ਜਿਸ 'ਚ 30GB ਡਾਟਾ ਦੇ ਬਦਲੇ 60GB ਡਾਟਾ ਦਿੱਤਾ ਜਾਵੇਗਾ। ਉੱਥੇ ਹੀ ਚੌਥਾ ਪਲਾਨ 4,498 ਰੁਪਏ ਦਾ ਹੈ, ਜਿਸ 'ਚ 40GB ਦੀ ਬਜਾਏ 80GB ਡਾਟਾ ਦਿੱਤਾ ਜਾਵੇਗਾ।