ਨਵੀਂ ਦਿੱਲੀ: ਇੱਕ ਚੰਗੇ ਤਜਰਬੇ ਲਈ ਨਾ ਸਿਰਫ ਸਮਾਰਟਫੋਨ ਚੰਗਾ ਹੋਣਾ ਚਾਹੀਦਾ ਹੈ ਜਦਕਿ ਫੋਨ ਵਿੱਚ ਐਪ ਵੀ ਠੀਕ ਹੋਣੇ ਚਾਹੀਦੇ ਹਨ। ਅਸੀਂ ਤੁਹਾਨੂੰ ਚਾਰ ਅਜਿਹੇ ਐਪਸ ਬਾਰੇ ਦੱਸਣ ਜਾ ਰਹੇ ਹਾਂ ਜਿਹੜੇ ਬੜੇ ਹੀ ਫਾਇਦੇਮੰਦ ਹਨ।
CrookCatcher-Anti: ਇਸ ਐਪ ਨੂੰ ਗੂਗਲ ਪਲੇ ਸਟੋਰ ਤੋਂ 10 ਲੱਖ ਵਾਰ ਡਾਉਨਲੋਡ ਕੀਤਾ ਗਿਆ ਹੈ। ਇਹ 2.8 ਐਮਬੀ ਦਾ ਹੈ। ਇਸ ਨੂੰ 40 ਹਜ਼ਾਰ ਤੋਂ ਜ਼ਿਆਦਾ ਵਾਰ ਰਿਵਿਊ ਕੀਤਾ ਗਿਆ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇੱਕ ਵਾਰ ਤੋਂ ਜ਼ਿਆਦਾ ਗਲਤ ਪੈਟਰਨ ਦਰਜ ਕਰਨ 'ਤੇ ਇਹ ਉਸ ਬੰਦੇ ਦੀ ਫੋਟੋ ਖਿੱਚ ਲੈਂਦਾ ਹੈ ਜਿਹੜਾ ਪੈਟਰਨ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤੇ ਇਸ ਤੋਂ ਬਾਅਦ ਫੋਟੋ ਤੇ ਫੋਨ ਦੀ ਲੋਕੇਸ਼ਨ ਮੇਲ ਕਰ ਦਿੰਦਾ ਹੈ। ਚੋਰੀ ਹੋਣ ਤੇ ਹੈਕ ਕਰਨ ਦੇ ਹਾਲਾਤ ਵਿੱਚ ਇਹ ਐਪ ਮਦਦਗਾਰ ਸਾਬਤ ਹੋ ਸਕਦੀ ਹੈ।
HexShaders: ਇਸ ਐਪ ਨੂੰ ਇੱਕ ਲੱਖ ਵਾਰ ਡਾਉਨਲੋਡ ਕੀਤਾ ਗਿਆ ਹੈ। ਜੇਕਰ ਤੁਸੀਂ ਵਾਲਪੇਪਰ ਦੇ ਸ਼ੌਕੀਨ ਹੋ ਤਾਂ ਇਸ ਨੂੰ ਜ਼ਰੂਰ ਇਸਤੇਮਾਲ ਕਰੋ। ਇਸ ਦੇ ਵਾਲਪੇਪਰ ਬੜੀ ਘੱਟ ਬੈਟਰੀ ਖਰਚ ਕਰਦੇ ਹਨ ਤੇ ਵਾਲਪੇਪਰ ਬੜੇ ਖੂਬਸੂਰਤ ਹਨ।
30 Day Fitness Challenge- Workout at Home: ਇਹ ਐਪ ਇੱਕ ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਹੋ ਚੁੱਕਿਆ ਹੈ। ਇਹ 11 ਐਮਬੀ ਦਾ ਹੈ। ਇਹ ਇੱਕ ਫਿਟਨੈਸ ਐਪ ਹੈ। ਇਸ ਵਿੱਚ ਕਈ ਲੈਵਲ ਹਨ। ਲੈਵਲ ਦੇ ਮੁਤਾਬਕ ਤੁਸੀਂ ਕਸਰਤ ਕਰ ਸਕਦੇ ਹੋ।
QuickLyric- Instant Lyrics: ਐਪ ਨੂੰ ਗੂਗਲ ਪਲੇ ਸਟੋਰ ਤੋਂ ਮੁਫਤ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ। ਐਪ ਦੀ ਸਾਇਜ਼ 19 ਐਮਬੀ ਹੈ ਤੇ ਇਸ ਦੀ ਰੇਟਿੰਗ 4.3 ਹੈ। ਜੇਕਰ ਤੁਸੀਂ ਕਿਸੇ ਗਾਣੇ ਦੇ ਲਿਰੀਕਸ ਜਾਣਨਾ ਚਾਹੁੰਦੇ ਹੋ ਤਾਂ ਪੜ੍ਹ ਸਕਦੇ ਹੋ ਤੇ ਡਾਉਨਲੋਡ ਵੀ ਹੋ ਜਾਂਦੇ ਹਨ।