ਨਵੀਂ ਦਿੱਲੀ: ਹੁੰਡਈ-ਕੀਆ ਮੋਟਰਜ਼ ਨੇ ਨਵੇਂ 1.6 ਲੀਟਰ ਯੂ-3 ਸੀ.ਆਰ.ਡੀ.ਆਈ. ਡੀਜ਼ਲ ਇੰਜਣ ਨਾਲ ਜੁੜੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਹਨ। ਇਹ ਇੰਜਣ ਸਭ ਤੋਂ ਪਹਿਲਾਂ ਆਪਟਿਮਾ ਵਿੱਚ ਆਵੇਗਾ। ਦੱਸਿਆ ਜਾ ਰਿਹਾ ਹੈ ਕਿ ਜਲਦ ਹੀ ਇਹ ਇੰਜਨ ਹੁੰਡਈ ਦੀ ਵਰਨਾ, ਕ੍ਰੇਟਾ ਅਤੇ ਐਲਾਂਟਰਾ ਵਿੱਚ ਵੀ ਦਿੱਤਾ ਜਾ ਸਕਦਾ ਹੈ। ਮੌਜੂਦਾ ਸਮੇਂ ਵਿੱਚ ਇਸ ਵਿੱਚ ਪੁਰਾਣੀ ਜੈਨਰੇਸ਼ਨ ਦਾ 1.6 ਲੀਟਰ ਯੂ-2 ਸੀ.ਆਰ.ਡੀ.ਆਈ. ਇੰਜਣ ਲੱਗਿਆ ਹੈ।
ਕਿਆ ਮੋਟਰਜ਼ ਦਾ ਕਹਿਣਾ ਹੈ ਕਿ ਨਵੇਂ ਡੀਜ਼ਲ ਇੰਜਨ ਨੂੰ ਯੂਰੋ-6 ਪੈਰਾਮੀਟਰ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਇੰਜਨ ਡੂਅਲ ਕਲੱਚ ਅਤੇ ਆਟੋਮੈਟਿਕ ਗੀਅਰ ਬਾਕਸ ਦੇ ਨਾਲ ਆਵੇਗਾ। ਭਾਰਤੀ ਕਾਰ ਬਾਜ਼ਾਰ ਦੀ ਗੱਲ ਕਰੀਏ ਤਾਂ ਇੱਥੇ 1.6 ਲੀਟਰ ਯੂ 2 ਸੀ.ਆਰ.ਡੀ.ਆਈ. ਨੂੰ ਸਭ ਤੋਂ ਜ਼ਿਆਦਾ ਤਿਆਰ ਕੀਤਾ ਜਾਂਦਾ ਹੈ। ਨਵੇਂ ਇੰਜਣ ਨੂੰ ਵੀ ਇੱਥੇ ਹੀ ਤਿਆਰ ਕੀਤਾ ਜਾਵੇਗਾ।
ਕੁਝ ਸਮਾਂ ਪਹਿਲਾਂ ਕੰਪਨੀ ਨੇ ਦੱਸਿਆ ਸੀ ਕਿ ਐਸ.ਪੀ. ਕਾਨਸੈਪਟ ਵਿੱਚ ਬੀ.ਐਸ.-6 ਪੱਧਰ ਵਾਲਾ ਇੰਜਣ ਆਵੇਗਾ। ਅਜਿਹੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਭਾਰਤ ਵਿੱਚ ਆਉਣ ਵਾਲੀ ਐਸ.ਪੀ. ਕਾਨਸੈਪਟ ਵਿੱਚ ਵੀ ਨਵਾਂ 1.6 ਲੀਟਰ ਡੀਜ਼ਲ ਇੰਜਣ ਦਿੱਤਾ ਜਾ ਸਕਦਾ ਹੈ। ਐਸ.ਪੀ. ਕਾਨਸੈਪਟ ਨੂੰ ਹੁੰਡਈ ਕ੍ਰੇਟਾ ਵਾਲੇ ਪਲੇਟਫਾਰਮ 'ਤੇ ਤਿਆਰ ਕੀਤਾ ਜਾਵੇਗਾ। ਇਸ ਮੁਤਾਬਿਕ ਕ੍ਰੇਟਾ ਵਿੱਚ ਵੀ ਇਹ ਇੰਜਣ ਇਸਤੇਮਾਲ ਕੀਤਾ ਜਾ ਸਕਦਾ ਹੈ।