ਨਵੀਂ ਦਿੱਲੀ: ਵ੍ਹੱਟਸਐਪ ਨੇ ਕੁਝ ਸਮਾਂ ਪਹਿਲਾਂ ਜਾਰੀ ਕੀਤੇ ਸਭਨਾਂ ਲਈ ਡਿਲੀਟ ਆਪਸ਼ਨ 'ਤੇ ਹੁਣ ਸਮਾਂ ਸੀਮਾ ਲਾ ਦਿੱਤੀ ਹੈ। ਐਂਡ੍ਰੌਇਡ ਆਪ੍ਰੇਟਿੰਗ ਸਿਸਟਮ ਆਧਾਰਤ ਵ੍ਹੱਟਸਐਪ ਵਿੱਚ ਹੁਣ ਯੂਜ਼ਰਜ਼ ਨੂੰ 4,096 ਸੈਕੰਡ ਯਾਨੀ 68 ਮਿੰਟ ਤੇ 16 ਸੈਕੰਡ ਦਾ ਸਮਾਂ ਦਿੱਤਾ ਜਾਵੇਗਾ, ਜਿਸ ਨਾਲ ਉਹ ਭੇਜੇ ਗਏ ਸੰਦੇਸ਼ ਨੂੰ ਡਿਲੀਟ ਫਾਰ ਐਵਰੀਵਨ ਤਹਿਤ ਹਟਾ ਸਕਦਾ ਹੈ।
ਇਹ ਸਮਾਂ ਗੁਜ਼ਰਨ 'ਤੇ ਮੈਸੇਜ ਨੂੰ ਡਿਲੀਟ ਨਹੀਂ ਕੀਤਾ ਜਾ ਸਕੇਗਾ। ਹਾਲਾਂਕਿ, ਵਿੰਡੋਅ ਓ.ਐਸ. ਵਾਲੇ ਯੂਜ਼ਰਜ਼ ਨੂੰ ਅਜਿਹਾ ਕਰਨ ਲਈ ਸਿਰਫ 420 ਸੈਕੰਡ ਮਿਲਣਗੇ। ਆਸ ਹੈ ਕਿ ਉਨ੍ਹਾਂ ਲਈ ਇਹ ਛੇਤੀ ਹੀ ਅਪਡੇਟ ਕੀਤਾ ਜਾਵੇਗਾ। ਅਜਿਹਾ ਹੀ ਫੀਚਰ ਆਈ.ਓ.ਐਸ. ਵਾਲੇ ਯੂਜ਼ਰਜ਼ ਲਈ ਵੀ ਉਤਾਰਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਵ੍ਹੱਟਸਐਪ ਵੱਲੋਂ ਪਰਖਿਆ ਜਾਣ ਵਾਲਾ ਇੱਕ ਹੋਰ ਫੀਚਰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਇਸ ਫੀਚਰ ਵਿੱਚ ਇਹ ਵੇਖਿਆ ਜਾ ਸਕਦਾ ਸੀ ਕਿ ਤੁਹਾਨੂੰ ਭੇਜਿਆ ਗਿਆ ਸੰਦੇਸ਼ ਨੂੰ ਮੂਲ ਰੂਪ ਵਿੱਚ ਭੇਜਣ ਵਾਲੇ ਨੇ ਰਚਿਆ ਹੈ ਕਿ ਉਸ ਨੇ ਪਹਿਲਾਂ ਤੋਂ ਪ੍ਰਾਪਤ ਕੀਤੇ ਸੰਦੇਸ਼ ਨੂੰ ਅੱਗੇ ਤੁਹਾਨੂੰ ਭੇਜ ਦਿੱਤਾ ਹੈ।