ਨਵੀਂ ਦਿੱਲੀ: ਬੇਸ਼ੱਕ ਕੁਝ ਧਿਰਾਂ ਵੱਲੋਂ ਚੀਨੀ ਸਾਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਪਰ ਭਾਰਤੀ ਮੋਬਾਈਲ ਬਾਜ਼ਾਰ 'ਤੇ 53 ਫੀਸਦੀ ਚੀਨ ਦਾ ਕਬਜ਼ਾ ਹੈ। ਦਿਲਚਸਪ ਗੱਲ਼ ਹੈ ਕਿ ਇਹ ਹਿੱਸੇਦਾਰੀ ਬੜੀ ਤੇਜ਼ੀ ਨਾਲ ਵਧ ਰਹੀ ਹੈ।

ਭਾਰਤ ਸਰਕਾਰ ਵੱਲ਼ੋਂ ਘਰੇਲੂ ਸਮਾਰਟਫੋਨ ਨਿਰਮਾਤਾਵਾਂ ਦੀ ਮਦਦ ਲਈ ਲਗਾਤਾਰ ਉਪਰਾਲਿਆਂ ਦੇ ਬਾਵਜੂਦ ਚੀਨ ਲਗਾਤਾਰ ਆਪਣੀ ਹਿੱਸੇਦਾਰੀ ਵਧਾ ਰਿਹਾ ਹੈ। ਸਾਲ 2017 ਵਿੱਚ ਮੋਬਾਈਲ ਬਾਜ਼ਾਰ ਵਿੱਚ ਚੀਨ ਦੀ ਹਿੱਸੇਦਾਰੀ 34 ਫੀਸਦ ਤੋਂ ਵਧ ਕੇ 53 ਫੀਸਦ ’ਤੇ ਪਹੁੰਚ ਗਈ ਹੈ।

ਇਹ ਜਾਣਕਾਰੀ ਇੰਟਰਨੈਸ਼ਨਲ ਡੇਟਾ ਕਾਰਪੋਰੇਸ਼ਨ ਨੇ ਦਿੱਤੀ। ਆਈਡੀਸੀ ਦੇ ਮਾਰਕੀਟਿੰਗ ਮਾਹਿਰ ਜੈਪਾਲ ਸਿੰਘ ਨੇ ਦੱਸਿਆ ਕਿ ਛੋਟੇ ਸ਼ਹਿਰਾਂ ਵਿੱਚ ਚੀਨ ਅਧਾਰਤ ਕੰਪਨੀਆਂ ਦੇ ਮੋਬਾਈਲ ਫੋਨਾਂ ਦੀ ਵਧੀ ਮੰਗ ਹੀ ਭਾਰਤੀ ਬਾਜ਼ਾਰ ਵਿੱਚ ਚੀਨੀ ਕੰਪਨੀਆਂ ਦੀ ਹਿੱਸੇਦਾਰੀ ਵਧਣ ਦਾ ਮੁੱਖ ਕਾਰਨ ਹੈ।