ਨਵੀਂ ਦਿੱਲੀ: ਸ਼ਿਓਮੀ ਸਾਲ 2017 ਦੇ ਆਖਰੀ ਕੁਆਰਟਰ ਵਿੱਚ ਭਾਰਤ ਦੀ ਨੰਬਰ-1 ਸਮਾਰਟਫੋਨ ਬ੍ਰਾਂਡ ਬਣ ਗਈ ਹੈ। ਸ਼ਿਓਮੀ ਨੇ ਇਸ ਰੇਸ ਵਿੱਚ ਦੱਖਣੀ ਕੋਰਿਆਈ ਦਿੱਗਜ ਸੈਮਸੰਗ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਤਿਮਾਹੀ ਵਿੱਚ ਸੈਮਸੰਗ ਨੰਬਰ ਦੋ ਦੀ ਥਾਂ 'ਤੇ ਖਿਸਕ ਗਈ ਹੈ।

ਇੰਟਰਨੈਸ਼ਨਲ ਡਾਟਾ ਕੋਪਰੇਸ਼ਨ ਦੀ ਤਾਜ਼ਾ ਰਿਪੋਰਟ ਮੁਤਾਬਕ 2017 ਦੀ ਆਖਰੀ ਤਿਮਾਹੀ ਵਿੱਚ ਸ਼ਿਓਮੀ ਭਾਰਤ ਵਿੱਚ ਨੰਬਰ ਇੱਕ ਸਮਾਰਟਫੋਨ ਵੈਂਡਰ ਬਣ ਗਈ ਪਰ ਸਾਲ 2017 ਦੇ ਡਾਟਾ ਨੂੰ ਵੇਖੀਏ ਤਾਂ ਸੈਮਸੰਗ ਹੁਣ ਵੀ ਭਾਰਤ ਵਿੱਚ ਨੰਬਰ ਇੱਕ ਸਮਾਟਰਫੋਨ ਵੈਂਡਰ ਹੈ। ਸ਼ਿਓਮੀ ਨੰਬਰ ਦੋ ਹੈ।

ਰਿਪੋਰਟ ਮੁਤਾਬਕ ਇੰਡੀਆ ਦੇ ਸਮਾਰਟਫੋਨ ਬਜ਼ਾਰ ਵਿੱਚ ਸਾਲ 2017 ਵਿੱਚ 14 ਫੀਸਦੀ ਦਾ ਇਜ਼ਾਫਾ ਹੋਇਆ ਹੈ। ਇਸ ਸਾਲ 124 ਮਿਲੀਅਨ ਸਮਾਰਟਫੋਨ ਦੀ ਸ਼ਿਪਿੰਗ ਹੋਈ ਹੈ। ਚੌਥੇ ਕਵਾਰਟਰ ਵਿੱਚ ਸ਼ਿਓਮੀ 26.8 ਫੀਸਦੀ ਮਾਰਕੀਟ ਸ਼ੇਅਰ ਦੇ ਨਾਲ ਨੰਬਰ ਇੱਕ ਰਿਹਾ। ਸੈਮਸੰਗ ਦਾ ਮਾਰਕੀਟ ਸ਼ੇਅਰ ਇਸ ਕਵਾਰਟਰ 24.2 ਫੀਸਦੀ ਰਿਹਾ। ਤੀਜੇ ਨੰਬਰ 'ਤੇ 6.5 ਮਾਰਕੀਟ ਸ਼ੇਅਰ ਦੇ ਨਾਲ ਵੀਵੋ ਨੇ ਥਾਂ ਬਣਾਈ ਹੈ।