ਨਵੀਂ ਦਿੱਲੀ: ਹੁਆਵੇ ਦੀ ਸਬ ਬ੍ਰਾਂਡ ਕੰਪਨੀ Honor ਦੇ ਫਲਿਪਕਾਰਟ 'ਤੇ ਲਾਂਚ ਕੀਤੇ ਗਏ ਸਮਾਰਟਫੋਨ Honor 9 Lite ਨੇ ਨਵਾਂ ਰਿਕਾਰਡ ਬਣਾ ਲਿਆ ਹੈ। ਸਿਰਫ 6 ਮਿੰਟ ਵਿੱਚ ਇਹ ਸਮਾਰਟਫੋਨ ਆਉਟ ਆਫ ਸਟਾਕ ਹੋ ਗਿਆ। ਇਹ ਜਾਣਕਾਰੀ ਖੁਦ ਕੰਪਨੀ ਨੇ ਦਿੱਤੀ ਹੈ। ਇਸ ਫੋਨ ਦੀ ਖਾਸੀਅਤ ਚਾਰ ਕੈਮਰੇ ਹੈ।

ਹੁਆਵੇ ਕੰਜ਼ਿਊਮਰ ਬਿਜਨੈਸ ਤੇ ਸੇਲਜ਼ ਦੇ ਵਾਈਸ ਚੇਅਰਮੈਨ ਪੀ ਸੰਜੀਵ ਨੇ ਕਿਹਾ ਕਿ ਬਾਜ਼ਾਰ ਵਿੱਚ ਕਾਫੀ ਕੰਪੀਟੀਸ਼ਨ ਹੋਣ ਦੇ ਬਾਵਜੂਦ ਤੇ ਪਹਿਲੀ ਸੇਲ ਦੇ ਇੱਕ ਮਹੀਨੇ ਬਾਅਦ ਵੀ ਬੜਾ ਚੰਗਾ ਹੁੰਗਾਰਾ ਮਿਲਿਆ ਹੈ। ਇਹ ਦੱਸਦਾ ਹੈ ਕਿ ਗਾਹਕਾਂ ਦਾ ਵਿਸ਼ਵਾਸ ਕੰਪਨੀ 'ਤੇ ਬਣਿਆ ਹੋਇਆ ਹੈ।

ਇਸ ਦੇ 3 ਜੀਬੀ ਰੈਮ ਤੇ 32 ਜੀਬੀ ਸਟੋਰੇਜ ਵਾਲੇ ਮਾਡਲ ਦੀ ਕੀਮਤ 10,999 ਰੁਪਏ ਤੇ 4 ਜੀਬੀ ਅਤੇ 64 ਜੀਬੀ ਸਟੋਰੇਜ ਵਾਲੇ ਮਾਡਲ ਦੀ ਕੀਮਤ 14,999 ਰੁਪਏ ਰੱਖੀ ਗਈ ਹੈ।

ਇਸ ਫੋਨ ਵਿੱਚ 5.6 ਇੰਚ ਦੀ ਸਕਰੀਨ ਦਿੱਤੀ ਗਈ ਹੈ ਜੋ ਆਈਪੀਐਸ ਡਿਸਪਲੇ ਨਾਲ 2160x1080 ਪਿਕਸਲ ਦੀ ਹੈ। ਇਸ ਵਿੱਚ 659 ਪ੍ਰੋਸੈਸਰ ਹੈ। ਫੋਨ ਵਿੱਚ ਚਾਰ ਕੈਮਰੇ ਲੱਗੇ ਹਨ। ਦੋ ਅੱਗੇ ਤੇ ਦੋ ਪਿੱਛੇ। ਦੋਵੇਂ ਪਾਸੇ ਇੱਕ ਕੈਮਰਾ 13 ਮੈਗਾਪਿਕਸਲ ਤੇ ਦੂਜਾ 2 ਮੈਗਾਪਿਕਸਲ ਦਾ ਹੈ। ਇਸ ਵਿੱਚ 3000mAh ਦੀ ਬੈਟਰੀ ਹੈ ਤੇ ਫਿੰਗਰ ਪ੍ਰਿੰਟ ਸੈਂਸਰ ਵੀ ਇਸ ਦੀ ਖਾਸੀਅਤ ਹੈ।