ਨਵੀਂ ਦਿੱਲੀ: ਭਾਰਤ 5ਜੀ ਟੈਕਨੋਲੋਜੀ ਲਈ ਤਿਆਰ ਹੈ। ਦੂਰਸੰਚਾਰ ਸਕੱਤਰ ਅਰੁਣਾ ਸੁੰਦਰਾਰਾਜਨ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਇਸ ਸਾਲ ਜੂਨ ਤੱਕ 5ਜੀ ਟੈਕਨੋਲੋਜੀ ਲਈ ਮੁਕੰਮਲ ਯੋਜਨਾ ਤਿਆਰ ਕਰੇਗਾ।
ਉਨ੍ਹਾਂ ਨੇ ਭਾਰਤ ਦੇ ਵੱਡੇ "ਡਿਜੀਟਾਈਜ਼ੇਸ਼ਨ ਤੇ ਡਿਜੀਟਲਾਈਜ਼ੇਸ਼ਨ"ਯਤਨਾਂ ਲਈ 5ਜੀ ਨੂੰ ਮਹੱਤਵਪੂਰਨ ਦੱਸਦੇ ਹੋਏ ਕਿਹਾ ਕਿ ਸਰਕਾਰ 5ਜੀ ਦੇ ਖੇਤਰ ਵਿੱਚ ਉਦਯੋਗ, ਸਿੱਖਿਆ ਤੇ ਸ਼ੁਰੂਆਤੀ ਉਦਮੀਆਂ ਸਮੇਤ ਸਾਰੇ ਹਿੱਸੇਦਾਰਾਂ ਨਾਲ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ, "5ਜੀ 'ਤੇ ਵਿਸ਼ਵ ਮਾਹਿਰਾਂ, ਉਦਯੋਗਕ ਮਾਹਿਰਾਂ, ਆਈਆਈਟੀਜ਼, ਆਈਆਈਐਸਸੀ ਨੇ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਜੂਨ ਤੱਕ, ਭਾਰਤ ਇਸ 'ਤੇ ਮੁਕੰਮਲ ਰੂਪਰੇਖਾ ਤਿਆਰ ਕਰ ਲਵੇਗਾ।
ਇਹ ਫੋਰਮ 5ਜੀ ਦੇ ਉਦੇਸ਼ਾਂ ਤੇ ਯੋਜਨਾਵਾਂ ਤੇ ਵਿਚਾਰ ਵਟਾਂਦਰਾਂ ਕਰ ਰਿਹਾ ਹੈ। ਇਹ ਸਪੈਕਟ੍ਰਮ ਨੀਤੀ, ਰੈਗੂਲੇਟਰੀ ਪ੍ਰਣਾਲੀ, ਪਾਇਲਟ ਪ੍ਰੋਗਰਾਮਾਂ ਤੇ ਟੈਸਟ ਬਿਸਤ ਦੇ ਸਬੰਧਤ ਖੇਤਰਾਂ ਨੂੰ ਦੇਖੇਗਾ।