ਨਵੀਂ ਦਿੱਲੀ: ਸ਼ਿਓਮੀ ਦਾ Mi MIX 2S ਸਭ ਤੋਂ ਇਨੋਵੇਟਿਵ ਸਮਾਰਟਫੋਨ ਹੈ। ਇਹ ਅੱਜ ਲਾਂਚ ਹੋ ਰਿਹਾ ਹੈ। ਇਸ ਬਾਰੇ ਕੰਪਨੀ ਦੇ ਸੀਈਓ ਲੀ ਜੂਨ ਨੇ ਵੱਡਾ ਖੁਲਾਸਾ ਕੀਤਾ ਹੈ। ਸੋਸ਼ਲ ਮੀਡੀਆ 'ਤੇ ਨਵੇਂ ਸਮਾਰਟਫੋਨ ਵਿੱਚ ਸਿਰੇਮਿਕ ਬਾਡੀ ਹੋਵੇਗੀ। ਅੱਠ ਜੀਬੀ ਰੈਮ ਤੇ 256 ਜੀਬੀ ਸਟੋਰੇਜ ਦੇ ਨਾਲ ਲਾਂਚ ਕੀਤਾ ਜਾਵੇਗਾ।

ਸ਼ਿਓਮੀ ਦੇ ਸੀਈਓ ਲੀ ਜੂਨ ਨੇ ਕਿਹਾ ਕਿ Mi MIX 2S 27 ਮਾਰਚ ਨੂੰ ਹੋਣ ਵਾਲੇ ਇਵੈਂਟ ਵਿੱਚ ਚੀਨ ਵਿੱਚ ਲਾਂਚ ਕੀਤਾ ਜਾਵੇਗਾ। ਇਸ ਪੋਸਟ ਵਿੱਚ ਉਨ੍ਹਾਂ ਇਸ ਸਮਾਰਟਫੋਨ ਦੇ ਕੁਝ ਖਾਸ ਫੀਚਰਜ਼ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਇਸ ਵਿੱਚ ਸਨੈਪਡ੍ਰੈਗਨ 845 SoC , 8 ਜੀਬੀ ਰੈਮ ਤੇ 256 ਜੀਬੀ ਸਟੋਰੇਜ ਹੋਵੇਗੀ।

Mi MIX 2S ਦੇ ਲੀਕ ਹੋਏ ਟੀਜ਼ਰ ਮੁਤਾਬਿਕ ਇਸ ਵਿੱਚ ਸਿਰੇਮਿਕ ਬਾਡੀ, ਵਰਟਿਕਲ ਰਿਅਰ ਕੈਮਰਾ ਦਿੱਤਾ ਜਾਵੇਗਾ। ਇਹ ਸਮਾਰਟਫੋਨ ਬੇਜੇਲ-ਲੈਸ ਡਿਸਪਲੇ ਦੇ ਨਾਲ ਆਉਂਦਾ ਹੈ। ਇਸ ਵਿੱਚ ਆਈਫੋਨ-ਐਕਸ ਵਰਗੀ ਆਪਸ਼ਨ ਵੀ ਹੋਵੇਗੀ। ਫਿੰਗਰਪ੍ਰਿੰਟ ਸੈਂਸਰ ਪਿੱਛੇ ਦਿੱਤੇ ਜਾਣਗੇ। ਖਬਰ ਇਹ ਵੀ ਹੈ ਕਿ ਅੰਡਰ ਡਿਸਪਲੇ ਫਿੰਗਰਪ੍ਰਿੰਟ ਸੈਂਸਰ ਹੋ ਸਕਦਾ ਹੈ। ਇਹ ਸਿਸਟਮ ਆਈਫੋਨ ਤੋਂ ਇਲਾਵਾ ਸਿਰਫ ਦੋ ਕੰਪਨੀਆਂ ਨੇ ਹੀ ਲਾਂਚ ਕੀਤਾ ਹੈ।