ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੀ ਸਰਵਿਸ ਲਾਂਚ ਦੇ ਨਾਲ ਹੀ ਪੂਰੀ ਇੰਡਸਟਰੀ ਨੂੰ ਝਟਕਾ ਦਿੱਤਾ ਸੀ। ਕੰਪਨੀ ਦਾ ਸਸਤਾ ਡੇਟਾ ਤੇ ਫਰੀ ਵਾਈਸ ਕਾਲ ਸਰਵਿਸ ਨੇ ਗਾਹਕਾਂ ਨੂੰ ਸਭ ਤੋਂ ਜ਼ਿਆਦਾ ਖੁਸ਼ ਕੀਤਾ ਸੀ।

ਸਤੰਬਰ 2016 ਵਿੱਚ ਲਾਂਚ ਹੋਣ ਤੋਂ ਬਾਅਦ ਛੇ ਮਹੀਨੇ ਤੱਕ ਜੀਓ ਨੇ ਆਪਣੀਆਂ ਸੇਵਾਵਾਂ ਮੁਫਤ ਦਿੱਤੀਆਂ ਸਨ। ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਨੇ ਅਪ੍ਰੈਲ 2017 ਵਿੱਚ ਪ੍ਰਾਈਮ ਮੈਂਬਰਸ਼ਿਪ ਸ਼ੁਰੂ ਕੀਤੀ। ਇਸ ਤਹਿਤ 99 ਰੁਪਏ ਦੇ ਕੇ ਗਾਹਕ ਪ੍ਰਾਈਮ ਮੈਂਬਰਸ਼ਿਪ ਲੈ ਸਕਦੇ ਹਨ। ਇਸ ਤੋਂ ਬਾਅਦ ਕੰਪਨੀ ਨੇ ਪ੍ਰਾਈਮ ਮੈਂਬਰਾਂ ਨੂੰ ਹੋਰ ਵੀ ਚੰਗੇ ਪਲਾਨ ਦਿੱਤੇ ਸੀ।

31 ਮਾਰਚ, 2018 ਨੂੰ ਜੀਓ ਦਾ ਇਹ ਪ੍ਰਾਈਮ ਮੈਂਬਰਸ਼ਿਪ ਪਲਾਨ ਖਤਮ ਹੋ ਰਿਹਾ ਹੈ। ਸਿਰਫ ਪੰਜ ਦਿਨ ਬਾਕੀ ਹਨ। ਹੁਣ ਜੀਓ ਦੇ ਗਾਹਕ ਸੋਚ ਰਹੇ ਹਨ ਕਿ ਕੰਪਨੀ ਹੁਣ ਕਿਹੜਾ ਆਫਰ ਦੇਵੇਗੀ।

ਅਜਿਹੇ ਵਿੱਚ ਉਮੀਦ ਹੈ ਕਿ ਕੰਪਨੀ ਪ੍ਰਾਈਮ ਮੈਂਬਰਸ਼ਿਪ ਆਫਰ ਨੂੰ ਵਧਾ ਸਕਦੀ ਹੈ। ਦੂਜੇ ਪਾਸੇ ਇਹ ਵੀ ਹੋ ਸਕਦਾ ਹੈ ਕਿ ਕੰਪਨੀ ਇਸ ਪ੍ਰਾਈਮ ਸਰਵਿਸ ਆਫਰ ਨੂੰ ਖਤਮ ਕਰ ਦੇਵੇ। ਇਹ ਸਰਵਿਸ ਟੋਟਲੀ ਫਰੀ ਹੋ ਜਾਵੇ। ਰਿਲਾਇੰਸ ਜੀਓ ਦੇ ਸਾਰੇ ਗਾਹਕ ਹੁਣ ਕੰਪਨੀ ਦੇ ਨਵੇਂ ਐਲਾਨ ਦਾ ਇੰਤਜ਼ਾਰ ਕਰ ਰਹੇ ਹਨ।