ਨਵੀਂ ਦਿੱਲੀ: ਨੋਕੀਆ ਦਾ ਪਹਿਲਾ ਇੰਡ੍ਰਾਇਡ ਗੋ ਸਮਾਰਟਫੋਨ ਨੋਕੀਆ-1 ਲੰਮੇ ਇੰਤਜ਼ਾਰ ਤੋਂ ਬਾਅਦ ਭਾਰਤ ਵਿੱਚ ਵਿਕਰੀ ਲਈ ਮੌਜੂਦ ਹੈ। ਇਸ ਸਮਾਰਟਫੋਨ ਨੂੰ HMD ਗਲੋਬਲ ਨੇ MWC 2018 ਵਿੱਚ ਲਾਂਚ ਕੀਤਾ ਸੀ। ਇੰਡ੍ਰਾਇਡ ਓਰੀਓ ਗੋ ਐਡੀਸ਼ਨ ਵਾਲਾ ਨੋਕੀਆ-1 ਭਾਰਤ ਵਿੱਚ ਆਉਣ ਵਾਲਾ ਪਹਿਲਾ ਸਮਾਰਟਫੋਨ ਹੈ। ਇਹ ਕੰਪਨੀ ਦਾ ਸਭ ਤੋਂ ਸਸਤਾ ਇੰਡ੍ਰਾਇਡ ਓਐਸ 'ਤੇ ਚੱਲਣ ਵਾਲਾ ਸਮਾਰਟਫੋਨ ਹੈ।
ਨੋਕੀਆ-1 ਦੀ ਕੀਮਤ ਭਾਰਤ ਵਿੱਚ 5499 ਰੁਪਏ ਰੱਖੀ ਗਈ ਹੈ। ਇਹ ਪੂਰੇ ਮੁਲਕ ਵਿੱਚ ਸਮਾਰਟਫੋਨ ਸਟੋਰਜ਼ 'ਤੇ ਮੌਜੂਦ ਹੋਵੇਗਾ। ਇਸ ਨੂੰ ਬਲੂ ਤੇ ਵਾਰਮ ਰੈੱਡ ਕਲਰ ਵਿੱਚ ਲਾਂਚ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਫੋਨ 'ਤੇ ਜੀਓ ਕੈਸ਼ਬੈਕ ਆਫਰ ਵੀ ਮਿਲੇਗਾ। ਇਸ ਤਹਿਤ 2200 ਰੁਪਏ ਤੱਕ ਦਾ ਕੈਸ਼ਬੈਕ ਲਿਆ ਜਾ ਸਕਦਾ ਹੈ।
ਨੋਕੀਆ-1 ਵਿੱਚ 4.5 ਇੰਚ ਦਾ ਡਿਸਪਲੇ 216 ਪੀਪੀਆਈ ਦੇ ਨਾਲ ਦਿੱਤਾ ਗਿਆ ਹੈ। ਸਮਾਰਟਫੋਨ ਦੀ ਬਾਡੀ ਨੂੰ ਡਿਜ਼ਾਇਨ ਕਰਨ ਲਈ ਪਾਲੀ ਕਾਰਬੋਨੇਟ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਫੋਨ ਨੂੰ ਫੜਨ ਲਈ ਚੰਗੀ ਗ੍ਰਿਪ ਦਿੰਦਾ ਹੈ।
ਇੰਡ੍ਰਾਇਡ ਗੋ ਲਈ ਹੀ ਸਮਾਰਟਫੋਨ ਵਿੱਚ ਸਿਰਫ ਇੱਕ ਜੀਬੀ ਰੈਮ ਦਿੱਤੀ ਗਈ ਹੈ। ਸਮਾਰਟਫੋਨ ਵਿੱਚ ਮੀਡੀਆਟੇਕ ਐਮਟੀ 6737 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਫੋਨ ਵਿੱਚ 5 ਮੈਗਾਪਿਕਸਲ ਦਾ ਕੈਮਰਾ ਤੇ ਫਲੈਸ਼ ਲਾਇਟ ਦੇ ਨਾਲ ਹੈ। ਸੈਲਫੀ ਲੈਣ ਦੇ ਲਈ 2 ਮੈਗਾਪਿਕਸਲ ਦਾ ਕੈਮਰਾ ਹੈ। ਇਸ ਵਿੱਚ 2150mAh ਦੀ ਬੈਟਰੀ ਇਸਤੇਮਾਲ ਕੀਤੀ ਗਈ ਹੈ। ਸਮਾਰਟਫੋਨ ਵਿੱਚ ਵਾਈਫਾਈ ਤੇ ਬਲੂਟੁੱਥ ਵੀ ਹੈ।