ਚੰਡੀਗੜ੍ਹ: ਰਿਲਾਇੰਸ ਜੀਓ ਤੇ ਏਅਰਟੈੱਲ ਦੇ ਜਵਾਬ ਵਿੱਚ ਵੋਡਾਫੋਨ ਨੇ ਵੀ ਹੁਣ ਆਪਣੇ ਪਲਾਨ ਨੂੰ ਅਪਗ੍ਰੇਡ ਕਰ ਦਿੱਤਾ ਹੈ। ਵੋਡਾਫੋਨ ਨੇ ਆਪਣੇ 458 ਤੇ 509 ਰੁਪਏ ਵਾਲੇ ਪਲਾਨ ਨੂੰ ਰਿਵਾਈਜ਼ ਕੀਤਾ ਹੈ। ਇਹ ਪਲਾਨ ਹੁਣ ਕੰਪਨੀ ਦੀ ਵੈੱਬਸਾਈਟ 'ਤੇ ਅਪਡੇਟ ਕਰ ਦਿੱਤੇ ਗਏ ਹਨ। ਅਜਿਹੇ ਹੀ ਪਲਾਨਜ਼ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਇੱਕ ਕੀਮਤ ਤੇ ਕਰੀਬ ਇੱਕੋ ਜਿਹੇ ਡਾਟਾ ਤੇ ਵੈਲੀਡਿਟੀ ਨਾਲ ਆਉਂਦੇ ਹਨ।


ਵੋਡਾਫੋਨ 509 ਰੁਪਏ ਵਾਲਾ ਪਲਾਨ: ਵੋਡਾਫੋਨ ਦੇ ਇਸ ਪਲਾਨ ਵਿੱਚ ਹੁਣ 1 ਜੀਬੀ 4ਜੀ/3ਜੀ ਡਾਟਾ ਹਰ ਦਿਨ ਤੇ ਅਨਲਿਮਟਿਡ ਵਾਈਸ ਕਾਲ ਪੂਰੇ 91 ਦਿਨ ਲਈ ਮਿਲੇਗਾ। ਇਹ ਪਲਾਨ 84 ਦਿਨ ਦੀ ਵੈਲੀਡਿਟੀ ਨਾਲ ਆਉਂਦਾ ਹੈ।

ਏਅਰਟੈੱਲ 509 ਰੁਪਏ ਵਾਲਾ ਪਲਾਨ: ਇਸ ਪਲਾਨ ਵਿੱਚ ਪਹਿਲਾਂ 84 ਦਿਨ ਦੀ ਵੈਲੀਡਿਟੀ ਮਿਲ ਰਹੀ ਸੀ ਜੋ ਹੁਣ 91 ਦਿਨਾਂ ਲਈ ਵੈਲਿਡ ਹੈ। ਇਸ ਪਲਾਨ ਵਿੱਚ ਹਰ ਦਿਨ 91 ਜੀਬੀ ਡਾਟਾ ਜਿਸ ਨੂੰ ਤੁਸੀਂ ਰੋਜ਼ਾਨਾ 1 ਜੀਬੀ ਡਾਟਾ ਦੇ ਤੌਰ 'ਤੇ ਵਰਤ ਸਕਦੇ ਹੋ। ਇਸ ਵਿੱਚ 100 ਐਸ.ਐਮ.ਐਸ, ਅਨਲਿਮਟਿਡ ਕਾਲਿੰਗ ਤੇ ਰੋਮਿੰਗ ਫਰੀ ਮਿਲੇਗੀ।

ਰਿਲਾਇੰਸ ਜੀਓ 498 ਰੁਪਏ ਵਾਲਾ ਪਲਾਨ: ਇਸ ਪਲਾਨ ਵਿੱਚ ਹੁਣ ਗਾਹਕਾਂ ਨੂੰ ਹਰ ਦਿਨ 91 ਦਿਨਾਂ ਤੱਕ 1.5 ਜੀਬੀ ਡਾਟਾ ਮਿਲੇਗਾ। ਇਸ ਤੋਂ ਪਹਿਲਾਂ ਇਸ ਪਲਾਨ ਵਿੱਚ 1 ਜੀਬੀ ਡਾਟਾ ਮਿਲਦਾ ਸੀ। ਇਸ ਤਰ੍ਹਾਂ ਹੁਣ ਜੀਓ ਯੂਜਰਜ਼ 498 ਰੁਪਏ ਵਿੱਚ 136 ਜੀਬੀ ਡਾਟਾ ਪਾਉਣਗੇ ਜੋ ਪਹਿਲਾਂ ਸਿਰਫ 91 ਜੀਬੀ ਸੀ।

ਵੋਡਾਫੋਨ 458 ਰੁਪਏ ਵਾਲਾ ਪਲਾਨ: ਵੋਡਾਫੋਨ ਦੇ 458 ਰੁਪਏ ਵਾਲੇ ਪਲਾਨ ਵਿੱਚ ਹਰ ਦਿਨ 1 ਜੀਬੀ ਡਾਟਾ, 100 ਮੈਸੇਜ ਹਰ ਦਿਨ, ਅਨਲਿਮਟਿਡ ਕਾਲਿੰਗ ਤੇ ਰੋਮਿੰਗ ਫਰੀ ਮਿਲੇਗੀ। ਇਸ ਪਲਾਨ ਦੀ ਵੈਲੀਡਿਟੀ 84 ਦਿਨ ਹੈ।

ਰਿਲਾਇੰਸ ਜੀਓ 448 ਰੁਪਏ ਵਾਲਾ ਪਲਾਨ: ਇਸ ਪਲਾਨ ਵਿੱਚ ਹੁਣ ਗਾਹਕਾਂ ਨੂੰ ਹਰ ਦਿਨ 84 ਦਿਨਾਂ ਤੱਕ ਹਰ ਦਿਨ 1.5 ਜੀਬੀ ਡਾਟਾ ਮਿਲੇਗਾ। ਇਸ ਤੋਂ ਪਹਿਲਾਂ ਇਸ ਪਲਾਨ ਵਿੱਚ 1 ਜੀਬੀ ਡਾਟਾ ਮਿਲਦਾ ਸੀ। ਇਸ ਤਰ੍ਹਾਂ ਹੁਣ ਜੀਓ ਯੂਜ਼ਰਸ 448 ਰੁਪਏ ਵਿੱਚ 126 ਜੀਬੀ ਡਾਟਾ ਪਾਉਣਗੇ ਜੋ ਪਹਿਲਾਂ ਸਿਰਫ 84 ਜੀਬੀ ਹੀ ਸੀ।

ਏਅਰਟੈੱਲ 448 ਰੁਪਏ ਵਾਲਾ ਪਲਾਨ: ਏਅਰਟੈੱਲ ਇਸ ਪਲਾਨ ਵਿੱਚ 82 ਜੀਬੀ ਡਾਟਾ ਦੇ ਰਹੀ ਹੈ। ਕੰਪਨੀ ਪਹਿਲਾਂ ਇਸ ਪਲਾਨ ਵਿੱਚ 70 ਜੀਬੀ ਡਾਟਾ ਦਿੰਦੀ ਸੀ। ਇਸ ਦੇ ਨਾਲ ਹੀ ਪਹਿਲਾਂ 70 ਦਿਨਾਂ ਦੀ ਵੈਲੀਡਿਟੀ ਮਿਲ ਰਹੀ ਸੀ ਜਿਸ ਨੂੰ ਵਧਾ ਕੇ 82 ਦਿਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅਨਲਿਮਟਿਡ ਰੋਮਿੰਗ-ਐਸਟੀਡੀ-ਲੋਕਲ ਕਾਲ ਵੀ ਦਿੱਤੀ ਜਾਵੇਗੀ।