ਨਵੀਂ ਦਿੱਲੀ: ਟੈਕ ਜਾਇੰਟ ਸੈਮਸੰਗ ਨੇ ਕੁਝ ਦਿਨ ਪਹਿਲਾਂ ਹੀ ਆਪਣਾ ਰੋਟੇਟਿੰਗ ਕੈਮਰੇ ਵਾਲਾ ਗੈਲੇਕਸੀ A80 ਸਮਾਰਟਫੋਨ ਭਾਰਤ ਵਿੱਚ ਲਾਂਚ ਕੀਤਾ ਸੀ। ਸੈਮਸੰਗ ਨੇ ਇਸ ਸਮਾਰਟਫੋਨ ਦੀ ਪਹਿਲੀ ਸੇਲ 1 ਅਗਸਤ ਨੂੰ ਰੱਖੀ ਹੈ। ਹਾਲਾਂਕਿ ਸੇਲ ਤੋਂ ਪਹਿਲਾਂ ਹੀ ਸੈਮਸੰਗ ਦਾ ਇਹ ਸਮਾਰਟਫੋਨ ਈ-ਕਾਮਰਸ ਵੈਬਸਾਈਟ ਫਲਿੱਪਕਾਰਟ 'ਤੇ ਪ੍ਰੀ-ਆਰਡਰ ਲਈ ਉਪਲੱਬਧ ਹੈ। ਪ੍ਰੀ-ਆਰਡਰ ਵਿੱਚ ਗੈਲੇਕਸੀ A80 ਦੇ 8GB ਰੈਮ ਤੇ 128GB ਸਟੋਰੇਜ ਵਰਸ਼ਨ ਨੂੰ ਬੁਕ ਕੀਤਾ ਜਾ ਸਕਦਾ ਹੈ। ਇਸ ਦੀ ਕੀਮਤ 47,999 ਰੁਪਏ ਤੋਂ ਸ਼ੁਰੂ ਹੈ।
ਕੰਪਨੀ ਦੇ ਰਹੀ ਖ਼ਾਸ ਆਫਰਸ
ਫਲਿੱਪਕਾਰਟ 'ਤੇ ਸਿਰਫ ਭਾਰਤੀ ਯੂਜ਼ਰਸ ਹੀ ਗੈਲੇਕਸੀ A80 ਨੂੰ ਪ੍ਰੀ-ਆਰਡਰ ਕਰ ਸਕਦੇ ਹਨ। ਕੰਪਨੀ ਨੇ ਯੂਜ਼ਰਸ ਨੂੰ 31 ਜੁਲਾਈ ਤਕ ਪ੍ਰੀ-ਆਰਡਰ ਕਰਨ ਦਾ ਮੌਕਾ ਦਿੱਤਾ ਹੈ। ਜੇ ਸੈਮਸੰਗ ਦੀ ਵੈਬਸਾਈਟ ਤੋਂ ਇਹ ਸਮਾਰਟਫੋਨ ਬੁੱਕ ਕੀਤਾ ਜਾਂਦਾ ਹੈ ਤਾਂ ਯੂਜ਼ਰਸ ਨੂੰ 990 ਰੁਪਏ ਵਾਧੂ ਦੇਣ 'ਤੇ ਇੱਕ ਵਾਰ ਮੁਫਤ ਸਕ੍ਰੀਨ ਬਦਲਵਾਉਣ ਦਾ ਮੌਕਾ ਮਿਲੇਗਾ। ਇਸ ਦੇ ਇਲਾਵਾ ਜੇ ਯੂਜ਼ਰਸ ਕਿਸੇ ਸਿਟੀ ਬੈਂਕ ਦੇ ਕ੍ਰੈਡਿਟ ਕਾਰਡ ਤੋਂ ਇਸ ਨੂੰ ਖਰੀਦਦੇ ਹਨ ਤਾਂ ਉਨ੍ਹਾਂ ਨੂੰ 5 ਫੀਸਦੀ ਕੈਸ਼ਬੈਕ ਮਿਲ ਸਕਦਾ ਹੈ।
ਫੋਨ ਦੀਆਂ ਖ਼ੂਬੀਆਂ
ਕੰਪਨੀ ਨੇ ਇਸ ਸਮਾਰਟਫੋਨ ਦੀ ਸਕ੍ਰੀਨ ਨੂੰ 'ਨਿਊ ਇਨਫਿਨਟੀ ਡਿਸਪਲੇਅ' ਦਾ ਨਵਾਂ ਨਾਂ ਦਿੱਤਾ ਹੈ। ਫੋਨ 6.7 ਇੰਚ ਦੀ ਫੁੱਲ HD+ ਸੁਪਰ ਇਮੋਲੇਟਿਡ ਪੈਨਲ ਨਾਲ ਆਉਂਦਾ ਹੈ। ਫਰੰਟ ਸਕ੍ਰੀਨ 'ਤੇ ਕੋਈ ਹੋਲ ਨਹੀਂ ਦਿੱਤਾ ਗਿਆ। ਫੋਨ ਵਿੱਚ ਸਲਾਈਡਿੰਗ ਰੋਟੇਟਿੰਗ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਟ੍ਰਿਪਲ ਕੈਮਰਾ ਸੈਟਅੱਪ ਰੋਟੇਟਿੰਗ ਕੈਮਰੇ ਦੀ ਮਦਦ ਨਾਲ ਸੈਲਫੀ ਕੈਮਰੇ ਵਿੱਚ ਬਦਲ ਜਾਂਦਾ ਹੈ। ਸੈਟਅੱਪ ਵਿੱਚ 48 MP ਦਾ ਲੈਂਸ ਤੇ 8 MP ਦਾ ਵਾਈਡ ਐਂਗਲ ਲੈਂਸ ਹੈ।
ਫੋਨ ਵਿੱਚ ਇਕ ਨਵਾਂ ਕਵਾਲਕਾਮ ਸਨੈਪਡ੍ਰੈਗਨ 730G ਪ੍ਰੋਸੈੱਸਰ ਹੈ, ਜਿਸ ਵਿੱਚ 8 GB ਰੈਮ ਤੇ 128 ਜੀਬੀ ਸਟੋਰੇਜ ਦਿੱਤੀ ਗਈ ਹੈ। ਫੋਨ ਮਾਈਕ੍ਰੋ SD ਕਾਰਡ ਸਪੋਰਟ ਨਹੀਂ ਕਰਦਾ। ਸਾਫਟਵੇਅਰ ਦੇ ਮਾਮਲੇ ਵਿੱਚ ਫੋਨ ਐਂਡਰੌਇਡ 9 ਪਾਈ OS ਅਧਾਰਿਤ UI ਸਕਿਨ ਟੌਪ 'ਤੇ ਚੱਲਦਾ ਹੈ। ਫੋਨ ਦੀ ਬੈਟਰੀ 3700mAh ਦੀ ਹੈ ਜੋ 25W PD ਫਾਸਟ ਚਾਰਜਿੰਗ ਸਪੋਰਟ ਕਰਦੀ ਹੈ।
ਰੋਟੇਟਿੰਗ ਕੈਮਰਾ ਸਣੇ ਲਾਜਵਾਬ ਫੀਚਰਸ ਨਾਲ ਲਾਂਚ ਹੋਇਆ ਗੈਲੇਕਸੀ A80, ਪ੍ਰੀ-ਆਰਡਰ 'ਤੇ ਮਿਲ ਰਹੇ ਖ਼ਾਸ ਆਫਰ
ਏਬੀਪੀ ਸਾਂਝਾ
Updated at:
26 Jul 2019 07:21 PM (IST)
ਫੋਨ ਵਿੱਚ ਸਲਾਈਡਿੰਗ ਰੋਟੇਟਿੰਗ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਟ੍ਰਿਪਲ ਕੈਮਰਾ ਸੈਟਅੱਪ ਰੋਟੇਟਿੰਗ ਕੈਮਰੇ ਦੀ ਮਦਦ ਨਾਲ ਸੈਲਫੀ ਕੈਮਰੇ ਵਿੱਚ ਬਦਲ ਜਾਂਦਾ ਹੈ। ਸੈਟਅੱਪ ਵਿੱਚ 48 MP ਦਾ ਲੈਂਸ ਤੇ 8 MP ਦਾ ਵਾਈਡ ਐਂਗਲ ਲੈਂਸ ਹੈ।
- - - - - - - - - Advertisement - - - - - - - - -