ਕੁੜੀ ਨੇ ਗੁੱਸੇ 'ਚ Amazon ਨੂੰ ਕੀਤਾ ਟਵੀਟ, ਜਵਾਬ ਮਿਲਿਆ, 'ਹਮ ਤੁਮ ਪੇ ਮਰਤਾ ਹੈ'
ਏਬੀਪੀ ਸਾਂਝਾ | 24 Apr 2018 02:33 PM (IST)
ਨਵੀਂ ਦਿੱਲੀ: ਇਹ ਦੁਨੀਆ ਬਹੁਤ ਸਾਰੇ ਦਿਲਚਸਪ ਲੋਕਾਂ ਨਾਲ ਭਰੀ ਹੈ। ਇਸ ਵਾਸਤੇ ਸੋਸ਼ਲ ਮੀਡੀਆ ਦਾ ਧੰਨਵਾਦ ਕਰਨਾ ਵੀ ਬਣਦਾ ਹੈ। ਸੋਸ਼ਲ ਮੀਡੀਆ ਸਾਨੂੰ ਖੁਸ਼ ਰਹਿਣ ਲਈ ਕਾਫੀ ਕੁਝ ਦਿੰਦਾ ਹੈ। ਤੁਹਾਨੂੰ ਅਜਿਹੀਆਂ ਕਿੰਨੀਆਂ ਗੱਲਾਂ ਯਾਦ ਹਨ ਜਿਸ ਵਿੱਚ ਕਿਸੇ ਨੇ ਆਪਣੀ ਪ੍ਰੇਸ਼ਾਨੀ ਨੂੰ ਲੈ ਕੇ ਈ-ਕਾਮਰਸ ਵੈੱਬਸਾਈਟ ਜਿਵੇਂ ਸਨੈਪਡੀਲ, ਮਿੰਤਰਾ, ਫਲਿਪਕਾਰਟ ਤੇ ਅਮੇਜ਼ਨ ਵਰਗੀਆਂ ਕੰਪਨੀਆਂ ਨੂੰ ਯਾਦ ਕੀਤਾ ਹੋਵੇ ਤੇ ਕੰਪਨੀ ਨੇ ਇਸ ਦਾ ਜਵਾਬ ਵੀ ਦਿੱਤਾ ਹੋਵੇ। ਕੁਝ ਲੋਕ ਕੰਪਨੀ ਨੂੰ ਅਜਿਹੇ ਸਵਾਲ ਪੁੱਛਦੇ ਹਨ ਜਿਸ ਨਾਲ ਲੋਕਾਂ ਦਾ ਹਾਸਾ ਨਹੀਂ ਰੁਕਦਾ। ਇੱਕ ਬੰਦੇ ਨੇ ਪੁੱਛਿਆ ਕਿ ਕਟੱਪਾ ਨੇ ਬਾਹੁਬਲੀ ਨੂੰ ਕਿਉਂ ਮਾਰਿਆ? ਇਸ ਦਾ ਜਵਾਬ ਕੰਪਨੀ ਵੀ ਅਨੋਖੇ ਅੰਦਾਜ਼ ਵਿੱਚ ਹੀ ਦਿੰਦੀ ਹੈ। ਇੱਕ ਨਵੇ ਮਾਮਲੇ ਵਿੱਚ ਇੱਕ ਕੁੜੀ ਨੇ ਅਮੇਜ਼ਨ ਨੂੰ ਟਵੀਟ ਕਰਕੇ ਇੱਕ ਸਵਾਲ ਪੁੱਛਿਆ। ਟਵਿੱਟਰ 'ਤੇ ਅਦਿਤੀ ਨਾਂ ਦੀ ਕੁੜੀ ਨੇ ਅਮੇਜ਼ਨ ਤੋਂ ਪੁੱਛਿਆ ਕਿ ਤੁਸੀਂ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਕਹਿੰਦੇ ਹੋ ਪਰ ਇੱਕ ਘੰਟੇ ਬਾਅਦ ਵੀ ਮੈਨੂੰ ਉਹ ਨਹੀਂ ਮਿਲ ਰਿਹਾ ਜੋ ਮੈਨੂੰ ਚਾਹੀਦਾ ਹੈ? https://twitter.com/Sassy_Soul_/status/987185607393722368 ਇਸ ਦੇ ਜਵਾਬ ਵਿੱਚ ਕੰਪਨੀ ਨੇ ਪੁੱਛਿਆ ਕਿ ਤੁਸੀਂ ਕੀ ਲੱਭ ਰਹੇ ਹੋ? https://twitter.com/AmazonHelp/status/987194168912039936 ਕੁੜੀ ਨੇ ਇਸ ਦਾ ਜਵਾਬ ਦਿੱਤਾ- ਇੱਕ ਸਨਮ ਚਾਹੀਏ ਆਸ਼ਿਕੀ ਕੇ ਲੀਏ। https://twitter.com/Sassy_Soul_/status/987196832018087936 ਇਸ ਦਾ ਜਵਾਬ ਅਮੇਜ਼ਨ ਨੇ ਦਿੱਤਾ- ਇਹ ਅੱਖਾ ਇੰਡੀਆ ਜਾਨਤਾ ਹੈ ਕਿ ਹਮ ਤੁਮ ਪੇ ਮਰਤਾ ਹੈ, ਦਿਲ ਕਿਆ ਚੀਜ਼ ਹੈ, ਅਪਣੀ ਜਾਨ ਤੇਰੇ ਨਾਮ ਕਰਤਾ ਹੈ। https://twitter.com/AmazonHelp/status/987322241191940097 ਅਮੇਜ਼ਨ ਦੇ ਇਸ ਰਿਪਲਾਈ ਨੇ ਸਾਰੀ ਦੁਨੀਆ ਦਾ ਦਿਲ ਜਿੱਤ ਲਿਆ।