ਨਵੀਂ ਦਿੱਲੀ: ਟੈਲੀਕਾਮ ਇੰਡਸਟਰੀ ਵਿੱਚ ਤਹਿਲਕ ਮਚਾਉਣ ਤੋਂ ਬਾਅਦ ਹੁਣ ਰਿਲਾਇੰਸ ਜੀਓ ਈ-ਮਾਰਕੀਟ ਵਿੱਚ ਐਂਟਰੀ ਕਾਰਨ ਵਾਲਾ ਹੈ। ਰਿਲਾਇੰਸ ਜੀਓ ਆਨਲਾਈਨ ਗਰੌਸਰੀ ਯਾਨੀ ਕਰਿਆਨੇ ਦੀ ਦੁਨੀਆ ਵਿੱਚ ਕਦਮ ਰੱਖਣ ਵਾਲਾ ਹੈ। 'ਇਕਨਾਮਿਕ ਟਾਈਮ' ਦੀ ਰਿਪੋਰਟ ਮੁਤਾਬਕ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਕਰਿਆਨਾ ਸਟੋਰ ਤੇ ਕਈ ਕੰਜ਼ਿਊਮਰ ਬ੍ਰਾਂਡ ਦੇ ਨਾਲ ਗੱਲਬਾਤ ਕਰ ਰਹੀ ਹੈ। ਕੰਪਨੀ ਇਨ੍ਹਾਂ ਸਟੋਰਜ਼ ਤੇ ਬ੍ਰਾਂਡ ਦੇ ਨਾਲ ਗੱਲਬਾਤ ਕਰਕੇ ਅਜਿਹਾ ਮਾਡਲ ਸ਼ੁਰੂ ਕਰਨਾ ਚਾਹੁੰਦੀ ਹੈ ਜਿਸ ਤਹਿਤ ਕਸਟਮਰ ਜੀਓ ਮਨੀ ਦੇ ਡਿਜੀਟਲ ਕੂਪਨ ਦੀ ਮਦਦ ਨਾਲ ਆਸ-ਪਾਸ ਦੇ ਕਰਿਆਨਾ ਸਟੋਰ ਤੋਂ ਸ਼ਾਪਿੰਗ ਕਰ ਸਕਣਗੇ। ਰਿਲਾਇੰਸ ਜੀਓ ਆਪਣੇ ਗਾਹਕਾਂ ਨੂੰ ਕਿਸੇ ਇੱਕ ਬ੍ਰਾਂਡ ਦਾ ਕੂਪਨ ਦਵੇਗਾ। ਇਸ ਕੂਪਨ ਨੂੰ ਜੀਓ ਗਾਹਕ ਆਪਣੇ ਆਸ-ਪਾਸ ਦੇ ਸਟੋਰ ਤੇ ਉਸ ਬ੍ਰਾਂਡ ਦੇ ਸਮਾਂ ਖਰੀਦਣ ਲਈ ਇਸਤੇਮਾਲ ਕਰ ਸਕਦਾ ਹੈ। ਰਿਲਾਇੰਸ ਜੀਓ ਵੱਲੋਂ ਸਟੋਰਜ਼ ਨੂੰ ਇੱਕ ਸਾਫਟਵੇਅਰ ਮੁਹੱਈਆ ਕਰਵਾਇਆ ਜਾਵੇਗਾ ਜਿਸ ਦੀ ਮਦਦ ਨਾਲ ਇਹ ਕੂਪਨ ਰੀਡ ਕੀਤੇ ਜਾਣਗੇ। ਰਿਲਾਇੰਸ ਜੀਓ ਨੇ ਸਾਲ 2016 ਵਿੱਚ ਟੈਲੀਕਾਮ ਦੀ ਦੁਨੀਆ ਵਿੱਚ ਪੈਰ ਰੱਖਿਆ ਤੇ ਟੈਲੀਕਾਮ ਇੰਡਸਟਰੀ ਵਿੱਚ ਉਥਲ-ਪੁਥਲ ਮੈਚ ਦਿੱਤੀ ਸੀ। ਆਪਣੀ ਫਰੀ ਸਕੀਮ ਤੇ ਸਸਤੇ ਪਲਾਨ ਦੇ ਕਰਕੇ ਜੀਓ ਨੇ ਟੈਲੀਕਾਮ ਦਿੱਗਜ ਏਅਰਟੈੱਲ, ਵੋਡਾਫੋਨ ਤੇ ਆਈਡਿਆ ਲਈ ਮੁਸੀਬਤ ਖੜ੍ਹੀ ਕਰ ਦਿੱਤੀ। ਇੰਡੀਆ ਫ੍ਰੈਂਚਾਇਜ਼ ਦੀ ਰਿਪੋਰਟ ਦੀ ਮੰਨੀਏ ਤਾਂ ਭਾਰਤ ਵਿੱਚ ਈ-ਕਾਮਰਸ ਦੀ ਦੁਨੀਆ ਵਿੱਚ ਆਨਲਾਈਨ ਗਰਾਸਰੀ ਸੈਗਮੈਂਟ ਤੇਜ਼ੀ ਨਾਲ ਵਧਣ ਵਾਲਾ ਬਾਜ਼ਾਰ ਹੈ। ਅਮੇਜ਼ਨ ਇੰਡੀਆ ਵੀ ਭਾਰਤ ਦੇ ਫ਼ੂਡ ਮਾਰਕੀਟ ਵਿੱਚ ਇਨਵੈਸਟ ਦੀ ਯੋਜਨਾ ਬਣਾ ਰਿਹਾ ਹੈ।