ਨਵੀਂ ਦਿੱਲੀ: ਚੀਨੀ ਕੰਪਨੀ ਜਿਓਨੀ ਨੇ ਆਪਣਾ ਨਵਾਂ ਸਮਾਰਟਫੋਨ M7 ਪਾਵਰ ਭਾਰਤ ਵਿੱਚ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 16,999 ਰੁਪਏ ਹੈ। M7 ਪਾਵਰ 25 ਨਵੰਬਰ ਤੋਂ ਵਿੱਕਰੀ ਲਈ ਉਪਲਬਧ ਹੋਵੇਗਾ। ਜਿਓਨੀ M7 ਪਾਵਰ ਦੇ ਨਾਲ ਰਿਲਾਇੰਸ ਜੀਓ 100 ਜੀਬੀ ਐਡੀਸ਼ਨਲ ਡੇਟਾ ਦੇ ਰਿਹਾ ਹੈ। ਇਸ ਫੋਨ ਦੀ ਵੱਡੀ ਖੂਬੀ 5000mAh ਬੈਟਰੀ ਹੈ ਜੋ ਤਿੰਨ ਦਿਨ ਚੱਲ ਸਕਦੀ ਹੈ।


ਜਿਓਨੀ M7 ਪਾਵਰ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿੱਚ 6 ਇੰਚ ਦੀ ਸਕਰੀਨ ਦਿੱਤੀ ਗਈ ਹੈ। ਰਿਜ਼ਿਊਲੇਸ਼ਨ 720x1440 ਪਿਕਸਲ ਹੈ। ਇਸ ਵਿੱਚ 18:9 ਡਿਸਪਲੇ ਬਾਡੀ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਵਿੱਚ ਸਨੈਪਡ੍ਰੈਗਨ 435 ਚਿਪਸੈਟ ਦਿੱਤਾ ਗਿਆ ਹੈ. ਇਸ ਦੇ ਨਾਲ ਹੀ 4 ਜੀਬੀ ਰੈਮ ਦਿੱਤੀ ਗਈ ਹੈ।

ਇੰਟਰਨਲ ਸਟੋਰੇਜ਼ ਬਾਰੇ ਗੱਲ ਕਰੀਏ ਤਾਂ ਇਸ ਵਿੱਚ 64 ਜੀਬੀ ਦੀ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ 256 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਹ ਸਮਾਰਟਫੋਨ ਕੰਪਨੀ ਦਾ ਓਐਸ ਐਮੀਗੋ 5.0 ਦਿੱਤਾ ਗਿਆ ਹੈ ਜੋ ਐਂਡਰਾਇਡ ਨੌਗਟ 7.1 ਓਐਸ ਬੇਸਡ ਹੋਵੇਗਾ।

ਫੋਟੋਗ੍ਰਾਫੀ ਫਰੰਟ ਦੀ ਗੱਲ ਕਰੀਏ ਤਾਂ ਇਸ ਵਿੱਚ 13 ਮੈਗਾਪਿਕਸਲ ਦਾ f/2 ਅਪਰਚਰ ਵਾਲਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 8 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਦੇ ਰਿਅਰ ਪੈਨਲ ਤੇ ਫਿੰਗਰ ਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।