ਨਵੀਂ ਦਿੱਲੀ: ਟੈਲੀਕਾਮ ਕੰਪਨੀ ਰਿਲਾਇੰਸ ਜੀਓ ਦਾ ਬਾਕੀ ਕੰਪਨੀਆਂ 'ਤੇ ਤੇਜ਼ੀ ਨਾਲ ਪੈ ਰਿਹਾ ਅਸਰ ਸਾਫ ਨਜ਼ਰ ਆ ਰਿਹਾ ਹੈ। ਇਸ ਦੇ ਚੱਲਦਿਆਂ ਸਸਤੇ ਪਲਾਨ ਦੀ ਦੌੜ ਵਿੱਚ ਏਅਰਟੈਲ, ਵੋਡਾਫੋਨ ਤੇ ਆਈਡਿਆ ਤੋਂ ਬਾਅਦ ਏਅਰਸੈਲ ਵੀ ਸ਼ਾਮਲ ਹੋ ਗਿਆ ਹੈ। ਆਪਣੇ ਗਾਹਕਾਂ ਨੂੰ ਲੁਭਾਉਣ ਲਈ ਕੰਪਨੀ ਨੇ ਤਿੰਨ ਨਵੇਂ ਪਲਾਨ ਲਿਆਂਦੇ ਹਨ।


ਏਅਰਸੈਲ ਦੇ ਟੀਨ ਨਵੇਂ ਪ੍ਰੀਪੇਡ ਪਲਾਨ 88, ਰੁਪਏ, 104 ਰੁਪਏ ਤੇ 199 ਰੁਪਏ ਕੀਮਤ ਦੇ ਆਲ ਆਏ ਹਨ। ਗਾਹਕ ਇਸ ਟੈਰਿਫ ਦਾ ਰੀਚਾਰਜ ਆਨਲਾਈਨ ਜਾਂ ਕੰਪਨੀ ਆਊਟਲੈੱਟ 'ਤੇ ਜਾ ਕੇ ਕਰਵਾ ਸਦਕਾ ਹੈ। 88 ਰੁਪਏ ਵਿੱਚ ਯੂਜ਼ਰ ਨੂੰ 1 ਜੀਬੀ ਡੈਟਾ ਹਰ ਦਿਨ ਤੇ ਅਨਲਿਮਟਿਡ ਕਾਲ ਮਿਲੇਗੀ। ਇਸ ਪਲਾਨ ਦੀ ਮਿਆਦ ਸੱਤ ਦਿਨਾਂ ਲਈ ਹੋਵੇਗੀ। ਇਹ ਅਨਲਿਮਟਿਡ ਕਾਲ ਲੋਕਲ ਤੇ ਐਸਟੀਡੀ ਦੋਹਾਂ ਹੀ ਨੰਬਰਾਂ ਤੇ ਮਿਲ ਰਹੀ ਹੈ।

ਇਸ ਤੋਂ ਇਲਾਵਾ ਕੰਪਨੀ ਨੇ 199 ਰੁਪਏ ਦੇ ਪਲਾਨ ਵਿੱਚ ਵੀ ਕਸਟਮਰ ਨੂੰ ਹੈ ਦਿਨ 1 ਜੀਬੀ ਡੈਟਾ ਤੇ ਅਨਲਿਮਟਿਡ ਲੋਕਲ-ਐਸਟੀਡੀ ਕਾਲ ਮਿਲੇਗੀ। ਇਥੇ ਖਾਸ ਗੱਲ ਇਹ ਹੈ ਕਿ ਇਸ ਪਲਾਨ ਦੀ ਮਿਆਦ 28 ਦਿਨ ਹੈ। ਇਸ ਦਾ ਮਤਲਬ ਇਸ ਪਲਾਨ ਵਿੱਚ ਤੁਹਾਨੂੰ 28 ਜੀਬੀ ਡੇਟਾ ਮਿਲੇਗਾ। ਹੁਣ 104 ਰੁਪਏ ਵਾਲੇ ਰੀਚਾਰਜ ਬਾਰੇ ਦੱਸੀਏ ਤਾਂ ਇਸ ਨੂੰ ਰੀਚਾਰਜ ਕਰਵਾਉਣ ਤੇ ਗਾਹਕ ਸਾਲ ਭਰ ਲਈ 20 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਕਾਲ ਕਰ ਸਕਣਗੇ।

ਏਅਰਸੈਲ ਨੇ 143 ਰੁਪਏ ਦਾ ਇੱਕ ਟੈਰਿਫ ਪਲਾਂ ਵੀ ਲਿਆਂਦਾ ਹੈ। ਇਸ ਵਿੱਚ 2 ਜੀਬੀ ਡੇਟਾ ਤੇ ਅਨਲਿਮਟਿਡ ਕਾਲ ਮਿਲ ਰਹੀ ਹੈ। ਇਸ ਤੋਂ ਇਲਾਵਾ ਕਸਟਮਰ ਨੂੰ 100 ਮੈਸੇਜ ਦਿੱਤੇ ਜਾਣਗੇ। ਇਸ ਪਲਾਨ ਵਿੱਚ ਵਾਈਸ ਕਾਲ ਲਈ 250 ਮਿੰਟ ਪ੍ਰਤੀ ਦਿਨ ਤੇ 1000 ਮਿੰਟ ਇੱਕ ਹਫਤੇ ਦੀ ਲਿਮਟ ਰੱਖੀ ਗਈ ਹੈ। ਇਸ ਦੀ ਮਿਆਦ 28 ਦਿਨ ਹੋਵੇਗੀ।

348 ਰੁਪਏ ਵਾਲੇ ਪਲਾਨ ਵਿੱਚ ਏਅਰਸੈਲ 84 ਦਿਨਾਂ ਦੇ ਲਈ ਹਰ ਦਿਨ 1 ਜੀਬੀ ਡੈਟਾ ਤੇ ਅਨਲਿਮਟਿਡ ਕਾਲਿੰਗ ਦਾ ਆਫਰ ਦੇ ਰਿਹਾ ਹੈ। ਇਸ ਪਲਾਨ ਵਿੱਚ ਵਾਈਸ ਕਾਲ ਲਈ 300 ਮਿੰਟ ਪ੍ਰਤੀ ਦਿਨ ਤੇ 1200 ਮਿੰਟ ਇੱਕ ਹਫਤੇ ਦੀ ਲਿਮਟ ਰੱਖੀ ਗਈ ਹੈ।