ਨਵੀਂ ਦਿੱਲੀ: 'ਟਾਈਮ' ਮੈਗਜ਼ੀਨ ਨੇ ਇਸ ਸਾਲ ਦੇ 10 ਟੌਪ ਗੈਜੇਟਸ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ 'ਚ ਐਪਲ ਦੇ ਦੋ ਨਵੇਂ ਪ੍ਰੋਡਕਟ iPhone X ਤੇ ਐਪਲ ਵਾਚ-3 ਸੀਰੀਜ਼ ਨੂੰ ਥਾਂ ਦਿੱਤੀ ਗਈ ਹੈ। ਹਾਲਾਂਕਿ ਨੰਬਰ ਵਨ ਦੀ ਦੌੜ 'ਚ ਐਪਲ ਪਿੱਛੇ ਆ ਗਿਆ ਹੈ ਤੇ ਇਸ ਨੂੰ ਨੰਬਰ 2 'ਤੇ ਥਾਂ ਮਿਲੀ ਹੈ। ਐਪਲ ਵਾਚ ਨੂੰ 9ਵਾਂ ਨੰਬਰ ਮਿਲਿਆ ਹੈ ਪਰ ਇਸ ਲਿਸਟ 'ਚ ਇਹ ਇਕੱਲਾ ਹੀ ਹੈ।
'ਟਾਈਮ' ਨੇ ਇਸ ਸਾਲ ਦੇ ਮੋਸਟ ਇਨੋਵੇਟਿਵ ਗੈਜੇਟ ਦੀ ਲਿਸਟ ਜਾਰੀ ਕਰ ਦਿੱਤੀ ਹੈ। iPhone X ਨੂੰ ਸਭ ਤੋਂ ਇਨੋਵੇਟਿਵ ਫੋਨ ਮੰਨਿਆ ਗਿਆ ਹੈ। 'ਟਾਈਮ' ਨੇ ਦੱਸਿਆ ਕਿ iPhone X ਮਹਿੰਗਾ ਜ਼ਰੂਰ ਹੈ ਪਰ ਖਾਸ ਵੀ ਹੈ। ਇਸ 'ਚ ਕਈ ਅਜਿਹੇ ਫੀਚਰ ਹਨ ਜਿਹੜੇ ਕਿ ਐਂਡ੍ਰਾਇਡ 'ਚ ਇਸ ਤੋਂ ਪਹਿਲਾਂ ਆ ਚੁੱਕੇ ਹਨ ਪਰ ਫਿਰ ਵੀ iPhone X ਦੀ ਐਜ-ਟੂ-ਐਜ ਸਕ੍ਰੀਨ ਤੇ ਫੇਸ ਆਈਡੀ ਆਉਣ ਵਾਲੇ ਸਮਾਰਟਫੋਨਾਂ ਲਈ ਇੱਕ ਪੈਮਾਨਾ ਸੈੱਟ ਕਰਦਾ ਹੈ। ਇਸ ਦੀ ਸਕ੍ਰੀਨ, ਬੈਟਰੀ ਲਾਈਫ ਤੇ ਕੈਮਰਾ ਇਸ ਨੂੰ ਇਸ ਸਾਲ ਦਾ ਸਭ ਤੋਂ ਇਨੋਵੇਟਿਵ ਗੈਜੇਡ ਬਣਾਉਂਦੇ ਹਨ।
ਇਸ ਲਿਸਟ 'ਚ ਸੈਮਸੰਗ ਦੇ ਸਮਾਰਟਫੋਨ ਗੈਲੇਕਸੀ ਐਸ-8 ਨੂੰ ਵੀ ਥਾਂ ਮਿਲੀ ਹੈ। ਐਂਡ੍ਰਾਇਡ ਫੋਨ ਗੈਲੇਕਸੀ ਇਸ ਸਾਲ ਦਾ ਪਹਿਲਾ ਬਾਡਰਲੈਸ ਡਿਸਪਲੇ ਵਾਲਾ ਸਮਾਰਟਫੋਨ ਹੈ। ਇਸ ਦੀ ਲੁੱਕ ਇਸ ਨੂੰ ਬੇਹੱਦ ਖਾਸ ਬਣਾਉਂਦੀ ਹੈ। ਇਸ ਲਿਸਟ 'ਚ ਨੰਬਰ ਵਨ ਜਿਸ ਕੰਪਨੀ ਨੂੰ ਚੁਣਿਆ ਗਿਆ ਹੈ, ਉਹ ਹੈ ਜਾਪਾਨੀ ਕੰਪਨੀ Nintendo ਦਾ ਇਸ ਸਾਲ ਦਾ ਗੇਮ ਡਿਵਾਇਸ Nintendo Switch। ਗੇਮਾਂ ਦੇ ਸ਼ੌਕੀਨਾਂ ਲਈ ਇਹ ਇਸ ਸਾਲ ਦਾ ਸਭ ਤੋਂ ਮਜ਼ੇਦਾਰ ਗੈਜੇਟ ਹੈ। ਇਸ 'ਚ 6.2 ਇੰਚ ਦੀ ਸਕ੍ਰੀਨ ਹੈ। ਇਸ ਨੂੰ ਟੀਵੀ ਨਾਲ ਵੀ ਕਨੈਕਟ ਕੀਤਾ ਜਾ ਸਕਦਾ ਹੈ।