ਏਅਰਟੈਲ ਤੇ ਅਮੇਜ਼ਨ ਇਸ ਸਾਂਝੇ ਆਫਰ ਵਿੱਚ ਸੈਮਸੰਗ, ਵਨਪਲੱਸ, ਸ਼ਿਓਮੀ, ਆਨਰ ਤੇ LG ਸਣੇ ਕਰੀਬ 65 4ਜੀ ਸਮਾਰਟਫੋਨਜ਼ ਤੇ 2600 ਰੁਪਏ ਦਾ ਕੈਸ਼ਬੈਕ ਦਿੱਤਾ ਜਾਏਗਾ। ਇਹ ਆਫਰ ਅਮੇਜ਼ਨ ਇੰਡੀਆ ’ਤੇ ਐਕਸਕਲਿਊਜ਼ਿਵ ਹੋਏਗਾ। ਏਅਰਟੈਲ ਵਰਤੋਂਕਾਰ ਇੱਥੋਂ ਫ਼ੋਨ ਖਰੀਦਣ ’ਤੇ 2 ਹਜ਼ਾਰ ਰੁਪਏ ਦੀ ਛੋਟ ਪਾ ਸਕਣਗੇ। ਇਹ ਕੈਸ਼ਬੈਕ 36 ਮਹੀਨਿਆਂ ਦੌਰਾਨ ਦਿੱਤਾ ਜਾਏਗਾ। ਇਸ ਦੇ ਇਲਾਵਾ ਏਅਰਟੈਲ ਦੇ 169 ਰੁਪਏ ਦੇ ਰਿਚਾਰਜ ’ਤੇ ਵੀ 600 ਰੁਪਏ ਦਾ ਕੈਸ਼ਬੈਕ ਮਿਲੇਗਾ।
- ਏਅਰਟੈਲ-ਅਮੇਜ਼ਨ ਦਾ ਇਹ ਆਫਰ ਲੈਣ ਲਈ ਪਹਿਲਾਂ ਗਾਹਕ ਨੂੰ ਅਮੇਜ਼ਨ’ਤੇ ਸਮੋਰਟਫ਼ੋਨ ਖਰੀਦਣ ਵੇਲੇ ਪੂਰਾ ਭੁਗਤਾਨ ਕਰਨਾ ਪਏਗਾ।
- ਇਸ ਦੇ ਬਾਅਦ ਗਾਹਕ ਨੂੰ 18 ਮਹੀਨਿਆਂ ਵਿੱਚ 3500 ਰੁਪਏ ਦਾ ਰਿਚਾਰਜ ਕਰਨਾ ਪਏਗਾ।
- ਇਸ ਪਿੱਛੋਂ ਗਾਹਕ ਨੂੰ ਪਹਿਲਾ 500 ਰੁਪਏ ਦਾ ਕੈਸ਼ਬੈਕ ਮਿਲੇਗਾ।
- ਅਗਲੇ 18 ਮਹੀਨਿਆਂ ਤਕ ਇੱਕ ਵਾਰ ਫਿਰ 3500 ਰੁਪਏ ਦਾ ਰਿਚਾਰਜ ਕਰਾਉਣ’ਤੇ 1500 ਰੁਪਏ ਦਾ ਕੈਸ਼ਬੈਕ ਮਿਲੇਗਾ। ਇਸ ਤਰ੍ਹਾਂ ਕੁੱਲ 2 ਹਜ਼ਾਰ ਰੁਪਏ ਦਾ ਕੈਸ਼ਬੈਕ ਮਿਲੇਗਾ।
- ਹੁਣ 600 ਰੁਪਏ ਦਾ ਬਚਿਆ ਕੈਸ਼ਬੈਕ ਪਾਊਣ ਲਈ ਗਾਹਕ ਨੂੰ 169 ਰੁਪਏ ਵਾਲੇ ਪਲਾਨ ਦਾ ਕੁੱਲ 24 ਵਾਰ ਰੀਚਾਰਜ ਕਰਨਾ ਪਏਗਾ।
- ਇਹ ਆਫਰ ਪ੍ਰੀਮੀਅਮ ਸਮਾਰਟਫ਼ੋਨ ਲਈ ਵੀ ਉਪਲੱਬਧ ਹੈ।