ਨਵੀਂ ਦਿੱਲੀ: ਏਅਰਟੈੱਲ ਆਪਣੇ ਬ੍ਰਾਡਬੈਂਡ ਗਾਹਕਾਂ ਲਈ ਬਹੁਤ ਆਕਰਸ਼ਕ ਪਰ ਸੀਮਤ ਸਮੇਂ ਲਈ ਆਫ਼ਰ ਲੈ ਕੇ ਆਇਆ ਹੈ। ਇਸ ਆਫ਼ਰ ਦਾ ਨਾਂ ਹੈ 'ਏਅਰਟੈੱਲ ਬਿਗ ਬਾਈਟ'। ਇਸ ਤਹਿਤ ਗਾਹਕਾਂ ਨੂੰ 1000 ਜੀ.ਬੀ. ਤਕ ਮੁਫ਼ਤ ਹਾਈ ਸਪੀਡ ਇੰਟਰਨੈੱਟ ਡੇਟਾ ਮਿਲੇਗਾ।


ਏਅਰਟੈੱਲ ਨੇ ਇਹ ਪਲਾਨ ਮਈ 2017 ਵਿੱਚ ਸ਼ੁਰੂ ਕੀਤਾ ਸੀ ਤੇ 31 ਮਾਰਚ, 2018 ਤਕ ਇਸ ਦੀ ਮਿਆਦ ਸੀ ਪਰ ਹੁਣ ਏਅਰਟੈੱਲ ਨੇ ਇਸ ਨੂੰ ਅਕਤੂਬਰ ਤਕ ਵਧਾ ਦਿੱਤਾ ਹੈ।

ਏਅਰਟੈੱਲ ਦੇ ਇਸ ਆਫ਼ਰ ਵਿੱਚ ਗਾਹਕ 500 ਜੀ.ਬੀ. ਤੋਂ ਲੈ ਕੇ 1000 ਜੀ.ਬੀ. ਤਕ ਬੋਨਸ ਡੇਟਾ ਪਾ ਸਕਦੇ ਹਨ। ਮੁੰਬਈ ਦੇ ਗਾਹਕਾਂ ਨੂੰ ਇਹ ਫ਼ਾਇਦੇ 699 ਰੁਪਏ ਤੋਂ ਲੈ ਕੇ 1,700 ਰੁਪਏ ਪ੍ਰਤੀ ਮਹੀਨੇ ਦੇ ਪਲਾਨ ਨਾਲ ਮਿਲਦੇ ਹਨ ਜਦਕਿ ਦਿੱਲੀ ਦੇ ਗਾਹਕਾਂ ਨੂੰ 899 ਰੁਪਏ ਤੋਂ ਲੈ ਕੇ 1,299 ਰੁਪਏ ਤਕ ਦੇ ਵਾਧੂ ਫਾਇਦੇ ਮਿਲਦੇ ਹਨ।

ਖ਼ਾਸ ਗੱਲ ਇਹ ਹੈ ਕਿ ਏਅਰਟੈੱਲ ਦਾ ਇਹ ਵਾਧੂ ਡੇਟਾ ਉਨ੍ਹਾਂ ਗਾਹਕਾਂ ਨੂੰ ਹੀ ਮਿਲੇਗਾ ਜਿਨ੍ਹਾਂ ਨੇ 40MBPS ਤੋਂ ਲੈ ਕੇ 100MBPS ਦੀ ਸਪੀਡ ਵਾਲਾ ਪਲਾਨ ਖਰੀਦਿਆ ਹੋਇਆ ਹੈ।

ਇਸ ਆਫ਼ਰ ਦਾ ਲਾਭ ਲੈਣ ਲਈ ਗਾਹਕਾਂ ਨੂੰ ਏਅਰਟੈੱਲ ਦੀ ਅਧਿਕਾਰਤ ਵੈੱਬਸਾਈਟ ਦੇ ਬ੍ਰਾਡਬੈਂਡ ਵਾਲੇ ਪੇਜ 'ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਆਪਣਾ ਪਲਾਨ, ਸ਼ਹਿਰ, ਨਾਂ ਤੇ ਸੰਪਰਕ ਨੰਬਰ ਆਦਿ ਦੇ ਵੇਰਵੇ ਭਰਨੇ ਹੋਣਗੇ। ਕੰਪਨੀ ਗਾਹਕਾਂ ਨੂੰ ਇਸ ਪ੍ਰਕਿਰਿਆ ਪੂਰੀ ਕਰਨ ਲਈ ਫ਼ੋਨ ਵੀ ਕਰ ਸਕਦੀ ਹੈ। ਪ੍ਰਕਿਰਿਆ ਪੂਰੀ ਹੋਣ ਦੇ ਸੱਤ ਦਿਨਾਂ ਦੇ ਅੰਦਰ-ਅੰਦਰ ਇਹ ਆਫ਼ਰ ਵਾਲਾ ਡੇਟਾ ਮਿਲ ਜਾਵੇਗਾ।