ਨਵੀਂ ਦਿੱਲੀ: ਜੀਓ ਨੇ ਆਪਣੇ ਗਾਹਕਾਂ ਲਈ ਆਫਰਾਂ ਦੀ ਝੜੀ ਲਾਈ ਹੋਈ ਹੈ। ਇਸੇ ਕੜੀ ਤਹਿਤ ਜੀਓਫਾਈ 'ਤੇ ਵੱਡੀ ਛੂਟ ਮਿਲ ਰਹੀ ਹੈ। ਰਿਲਾਇੰਸ ਜੀਓ ਦਾ ਪੋਰਟੇਬਲ ਵਾਈਫਾਈ ਹੌਟਸਪੌਟ ਜੀਓਫਾਈ ਹੁਣ 799 ਰੁਪਏ ਦੀ ਕੀਮਤ ਵਿੱਚ ਮਿਲੇਗਾ। ਕੰਪਨੀ ਦੀ ਵੈੱਬਸਾਈਟ 'ਤੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ।


ਕੰਪਨੀ ਨੇ ਵੈੱਬਸਾਈਟ 'ਤੇ ਜੀਓਫਾਈ ਦਾ ਬੈਨਰ ਦਿੰਦੇ ਹੋਏ ਲਿਖਿਆ ਹੈ ਕਿ ਹੁਣ ਜੀਓਫਾਈ ਹੌਟਸਪੌਟ 799 ਰੁਪਏ ਦੀ ਪ੍ਰਭਾਵੀ ਕੀਮਤ 'ਤੇ ਖਰੀਦ ਸਕਦੇ ਹੋ। ਇਸ ਦੇ ਨਾਲ ਹੀ ਕੰਪਨੀ 2300 ਰੁਪਏ ਦਾ ਅਡੀਸ਼ਨਲ ਵਾਊਚਰ ਦੇ ਰਹੀ ਹੈ। ਇਸ ਵਾਊਚਰ ਨੂੰ ਕੰਪਨੀ ਪੈਟੀਐਮ, ਰਿਲਾਇੰਸ ਡਿਜ਼ੀਟਲ ਤੇ ਆਜੀਓ ਦੇ ਕੂਪਨ ਦੇ ਰੂਪ ਵਿੱਚ ਦੇਵੇਗੀ।

ਦੱਸ ਦਈਏ ਕਿ ਜੀਓ ਨੇ ਸਾਲ 2016 ਵਿੱਚ ਆਪਣੇ ਜੀਓਫਾਈ ਹੌਟਸਪੌਟ ਡੌਂਗਲ ਨੂੰ 1999 ਰੁਪਏ ਵਿੱਚ ਉਚਾਰਿਆ ਸੀ। ਇਸ ਤੋਂ ਬਾਅਦ ਕੰਪਨੀ ਨੇ ਆਫਰ ਤਹਿਤ ਇਸ ਨੂੰ 999 ਵਿੱਚ ਖਰੀਦਣ ਦਾ ਮੌਕਾ ਦਿੱਤਾ ਸੀ। ਹੁਣ ਇਸ ਦੀ ਕੀਮਤ 799 ਕਰ ਦਿੱਤੀ ਹੈ।