ਜੀਓ ਤੋਂ ਬਾਅਦ ਏਅਰਟੈੱਲ ਨੇ ਆਈਫ਼ੋਨ ਯੂਜ਼ਰਸ ਨੂੰ ਦਿੱਤਾ ਗੱਫਾ
ਏਬੀਪੀ ਸਾਂਝਾ | 08 Oct 2016 12:39 PM (IST)
ਨਵੀਂ ਦਿੱਲੀ : ਭਾਰਤੀ ਏਅਰਟੈੱਲ ਨੇ ਸ਼ੁੱਕਰਵਾਰ ਨੂੰ ਰਿਟੇਲ ਅਤੇ ਆਨਲਾਈਨ ਆਈ ਫ਼ੋਨ7 ਅਤੇ ਆਈ ਫ਼ੋਨ7 ਪਲਸ ਦੀ ਪੇਸ਼ਕਸ਼ ਦਾ ਐਲਾਨ ਕੀਤਾ। ਕੰਪਨੀ ਨੇ ਕਿਹਾ ਕਿ ਏਅਰਟੈੱਲ ਇਨਫਿਨਟੀ ਪੋਸਟਪੇਡ ਪਲਾਨ ਦੇ ਨਾਲ ਆਈ ਫ਼ੋਨ7 ਅਤੇ ਆਈ ਫ਼ੋਨ7 ਪਲਸ ਦੇ ਯੂਜ਼ਰ ਨੂੰ 10 ਜੀ.ਬੀ. 3G/4G ਡਾਟਾ ਮੁਫ਼ਤ ਹਰ ਮਹੀਨੇ ਇੱਕ ਸਾਲ ਲਈ ਯੂਜ਼ ਕਰ ਸਕਣਗੇ। ਇਸ ਤਰ੍ਹਾਂ ਯੂਜ਼ਰ ਨੂੰ 120 ਜੀ.ਬੀ. ਤੱਕ ਫ਼ਰੀ ਡਾਟਾ ਮਿਲੇਗਾ। ਇੱਕ ਬਿਆਨ ਵਿੱਚ ਭਾਰਤੀ ਏਅਰਟੈੱਲ ਦੇ ਅਫ਼ਸਰ ਅਜੈ ਪੁਰੀ ਨੇ ਕਿਹਾ, ਅਸੀਂ ਆਪਣੇ ਯੂਜ਼ਰਸ ਦੇ ਲਈ ਇਸ ਰੋਮਾਂਚਕ ਡਾਟਾ ਪਲਾਨ ਨੂੰ ਲਿਆ ਕੇ ਖ਼ੁਸ਼ ਹਾਂ। ਇਸ ਨਾਲ ਉਹ ਆਈ ਫ਼ੋਨ ਤੇ ਆਈ ਫ਼ੋਨ 7 ਪਲਸ ਦਾ ਜ਼ਿਆਦਾ ਬਿਹਤਰ ਅਹਿਸਾਸ ਕਰ ਸਕਣਗੇ। ਏਅਰਟੈੱਲ ਦਾ ਇਨਫਿਨਿਟੀ ਪੋਸਟਪੇਡ ਪਲਾਨ ਅਨਲਿਮਿਟੇਡ ਵਾਇਸ ਕਾਲ-ਲੋਕਲ, ਐਸ.ਟੀ.ਡੀ. ਦੀ ਨੈਸ਼ਨਲ ਰੋਮਿੰਗ 'ਤੇ ਸੁਵਿਧਾ ਦਿੰਦਾ ਹੈ। ਇਸ ਦੇ ਨਾਲ ਹੀ 3G/4G ਡਾਟਾ, ਐਸ.ਐਮ.ਐਸ. ਤੇ ਫ਼ਰੀ ਸਬਸਕ੍ਰਿਪਸ਼ਨ ਦੇ ਨਾਲ ਵਿੰਕ ਮਯੂਜ਼ਿਕ ਅਤੇ ਫ਼ਿਲਮ ਦੀ ਸੁਵਿਧਾ ਹੈ। ਇਸ ਤੋਂ ਪਹਿਲਾਂ ਜੀਓ ਨੇ ਵੀ ਆਈ ਫ਼ੋਨ ਉਪਭੋਗਤਾਵਾਂ ਦੇ ਲਈ ਸਪੈਸ਼ਲ ਪਲਾਨ ਦਾ ਐਲਾਨ ਕੀਤਾ ਹੈ।ਇਸ ਵਿੱਚ ਜੀਓ ਨੇ ਨਵੇਂ ਆਈ ਫ਼ੋਨ 'ਤੇ ਆਪਣਿਆਂ ਸਾਰਿਆਂ ਸੇਵਾਵਾਂ ਲਗਭਗ 12 ਮਹੀਨੇ ਦੇ ਲਈ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ।