ਨਵੀਂ ਦਿੱਲੀ : ਸੈਮਸੰਗ ਗਲੈਕਸੀ ਨੋਟ 7 ਮੋਬਾਈਲ ਹੈਂਡਸੈੱਟ ਨੂੰ ਲੈ ਕੇ ਡਾਇਰੈਕਟਰ ਜਨਰਲ ਆਫ਼ ਸਿਵਲ ਐਵੀਏਸ਼ਨ (ਡੀ.ਜੀ.ਸੀ.ਏ.) ਅਗਲੇ ਹਫ਼ਤੇ ਨਵਾਂ ਨਿਰਦੇਸ਼ ਜਾਰੀ ਕਰ ਸਕਦਾ ਹੈ। ਡੀ.ਜੀ.ਸੀ.ਏ. ਵਿਮਾਨ ਬਾਜ਼ਾਰ ਦਾ ਰੈਗੂਲੇਟਰ ਹੈ।ਸੀਨੀਅਰ ਡੀ.ਜੀ.ਸੀ.ਏ. ਅਫ਼ਸਰਾਂ ਮੁਤਾਬਕ ਨਵੇਂ ਨਿਰਦੇਸ਼ ਵਿੱਚ ਵੈਸੇ ਤਾਂ ਪੰਜ ਗੱਲਾਂ ਹੋਣਗੀਆਂ, ਪਰ ਇਨ੍ਹਾਂ ਵਿੱਚੋਂ ਦੋ ਖ਼ਾਸ ਹਨ।
- ਜਹਾਜ਼ ਵਿੱਚ ਸਵਾਰ ਹੋਣ ਤੋਂ ਪਹਿਲਾਂ ਹੈਂਡਸੈੱਟ ਵਿੱਚ ਸਾਰੇ ਐਪਲੀਕੇਸ਼ਨ ਬੰਦ ਕਰਨ ਹੋਣਗੇ।
– ਮੋਬਾਈਲ ਹੈਂਡਸੈੱਟ ਵਿੱਚ ਪਾਵਰ ਬਟਨ ਦੇ ਨਾਲ ਕੁੱਝ ਅਜਿਹਾ ਇੰਤਜ਼ਾਮ ਹੋਣਾ ਚਾਹੀਦਾ, ਜਿਸ ਨਾਲ ਅਚਾਨਕ ਝਟਕਾ ਲੱਗਣ ਨਾਲ ਹੈਂਡਸੈੱਟ ਅਚਾਨਕ ਆਨ ਨਾਲ ਹੋ ਜਾਏ।
– ਪਹਿਲਾਂ ਦੇ ਹੁਕਮਾਂ ਅਨੁਸਾਰ ਮੋਬਾਈਲ ਹੈਂਡਸੈੱਟ ਪੂਰੀ ਤਰ੍ਹਾਂ ਬੰਦ ਰੱਖਣ ਦੀ ਗੱਲ ਹੋਵੇਗੀ।
– ਮੋਬਾਈਲ ਹੈਂਡਸੈੱਟ ਯਾਤਰੀਆਂ ਨੂੰ ਆਪਣੇ ਕੈਬਿਨ ਵਿੱਚ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।
– ਹੈਂਡਸੈੱਟ ਨੂੰ ਚੈੱਕ ਇਨ ਬੈਗੇਜ਼ ਵਿੱਚ ਲੈ ਕੇ ਜਾਣ 'ਤੇ ਪਾਬੰਦੀ ਪਹਿਲਾਂ ਦੀ ਤਰ੍ਹਾਂ ਹੀ ਪੂਰੀ ਤਰ੍ਹਾਂ ਲਾਗੂ ਰਹੇਗੀ।
ਸੈਮਸੰਗ ਗਲੈਕਸੀ 7 ਕਿਸਮ ਦੇ ਮੋਬਾਈਲ ਹੈਂਡਸੈੱਟ ਦੀ ਬੈਟਰੀ ਵਿੱਚ ਅੱਗ ਲੱਗਣ ਦੀਆਂ ਖ਼ਬਰਾਂ ਕਾਰਨ ਦੁਨੀਆ ਭਰ ਦੀ ਏਅਰਲਾਈਨਜ਼ ਕੰਪਨੀਆਂ ਵਿੱਚ ਹੜਕੰਪ ਮੱਚਿਆ ਹੋਈਆ ਹੈ।