ਨਵੀਂ ਦਿੱਲੀ : ਨੋਕੀਆ ਨੂੰ ਖ਼ਰੀਦਣ ਵਾਲੀ ਕੰਪਨੀ ਮਾਈਕਰੋਸਾਫ਼ਟ ਵਿੱਚ ਜਨਰਲ ਮੈਨੇਜਰ ਪੀਟਰ ਸਕਿਲਮੈਨ ਨੇ ਇੱਕ ਵੱਡਾ ਦਾਅਵਾ ਕੀਤਾ ਹੈ। ਪੀਟਰ ਸਕਿਲਮੈਨ ਦਾ ਦਾਅਵਾ ਹੈ ਕਿ ਅਫ਼ਗ਼ਾਨਿਸਤਾਨ ਵਿੱਚ ਨੋਕੀਆ ਦੇ ਫ਼ੋਨ ਨੇ ਗੋਲੀ ਸਹਿ ਕੇ ਇੱਕ ਵਿਅਕਤੀ ਦੀ ਜਾਨ ਬਚਾਈ ਹੈ।
ਪੀਟਰ ਸਕਿਲਮੈਨ ਨੇ ਆਪਣੇ ਦਾਅਵੇ ਦੇ ਨਾਲ ਵਿਟਰ 'ਤੇ ਇੱਕ ਤਸਵੀਰ ਪੋਸਟ ਕੀਤੀ ਹੈ। ਤਸਵੀਰ ਵਿੱਚ ਨੋਕੀਆ ਦੇ ਪੁਰਾਣੇ ਹੈਂਡਸੈੱਟ 3310 ਵਿੱਚ ਘੁੱਸੀ ਹੋਈ ਗੋਲੀ ਵਿੱਖ ਰਹੀ ਹੈ। ਸਕਿਲਮੈਨ ਮੁਤਾਬਕ, ਘਟਨਾ ਅਫ਼ਗ਼ਾਨਿਸਤਾਨ ਦੀ ਹੈ। ਇਸ ਹੈਂਡਸੈੱਟ ਦੇ ਮਾਲਕ 'ਤੇ ਨੇੜੇਓਂ ਗੋਲੀ ਚਲਾਈ ਗਈ, ਜੋ ਕੁੜਤੇ ਦੀ ਜੇਬ ਵਿੱਚ ਰੱਖੇ ਇਸ ਹੈਂਡਸੈੱਟ ਵਿੱਚ ਫਸ ਕੇ ਰਹਿ ਗਈ।
ਹਾਲਾਂਕਿ ਸਕਿਲਮੈਨ ਨੇ ਆਪਣੇ ਦਾਅਵੇ ਦੇ ਨਾਲ ਉਸ ਵਿਅਕਤੀ ਦੀ ਪਹਿਚਾਣ ਜ਼ਾਹਿਰ ਨਹੀਂ ਕੀਤੀ ਹੈ। ਪੀਟਰ ਸਕਿਲਮੈਨ ਦੇ ਦਾਅਵੇ ਤੋਂ ਬਾਅਦ ਨੋਕੀਆ ਫ਼ੋਨ ਨੂੰ ਬੁਲੇਟਪ੍ਰੂਫ ਜੈਕੇਟ ਤੋਂ ਬਿਹਤਰ ਦੱਸਦੇ ਹੋਏ ਕਈ ਕਹਾਣੀਆਂ ਲੋਕ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ।