ਨਵੀਂ ਦਿੱਲੀ: ਟੈਲੀਕਾਮ ਇੰਡਸਟਰੀ ਦੀ ਦਿੱਗਜ ਕੰਪਨੀ ਏਅਰਟੈਲ ਨੇ ਆਪਣੇ ਗਾਹਕਾਂ ਲਈ ਨਵਾਂ ਪਲਾਨ ਦਿੱਤਾ ਹੈ। ਏਅਰਟੈਲ ਨੇ 144 ਰੁਪਏ ਦਾ ਨਵਾਂ ਪਾਲਨ ਲਿਆਂਦਾ ਹੈ ਜਿਸ 'ਚ 2ਜੀਬੀ ਡਾਟਾ, 4ਜੀ ਡਾਟਾ ਤੇ ਅਨਲਿਮਿਟਡ ਵਾਇਸ ਕਾਲਿੰਗ ਮਿਲੇਗੀ।


144 ਵਾਲਾ ਇਹ ਪਲਾਨ ਕੁਝ ਖਾਸ ਪ੍ਰੀਪੇਡ ਯੂਜ਼ਰਾਂ ਲਈ ਹੈ। ਆਮ ਤੌਰ 'ਤੇ ਏਅਰਟੈਲ 144 ਰੁਪਏ 'ਚ ਇਸ ਪਲਾਨ 'ਚ 1 ਜੀਬੀ ਡਾਟਾ ਦਿੰਦਾ ਹੈ। ਇਹ ਡੇਰਾ ਐਫਯੂਪੀ ਲਿਮਟ ਨਾਲ ਨਹੀਂ ਆਉਂਦਾ। ਯਾਨੀ ਜੇ ਚਾਹੋ ਤਾਂ ਇਸ ਨੂੰ ਇੱਕ ਦਿਨ 'ਚ ਜਾਂ 28 ਦਿਨਾਂ 'ਚ ਵਰਤ ਸਕਦੇ ਹੋਂ।

ਕਾਲਿੰਗ ਦੀ ਗੱਲ ਕਰੀਏ ਤਾਂ ਇਸ 'ਚ ਏਅਰਟੈਲ ਤੋਂ ਏਅਰਟੈਲ 1000 ਮਿੰਟ ਮਿਲਣਗੇ ਜਿਸ ਤੋਂ 250 ਮਿੰਟ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਲਿਮਟ ਖ਼ਤਮ ਹੋਣ 'ਤੇ 10 ਪੈਸੇ ਪ੍ਰਤੀ ਮਿੰਟ ਦੇ ਹਿਸਾਬ ਨਾਲ ਚਾਰਜ ਹੋਵੇਗਾ। ਤੁਹਾਨੂੰ ਦੱਸ ਦੇਈਏ ਜੀਓ ਦੀ ਟੱਕਰ 'ਚ ਏਅਰਟੈਲ ਆਪਣੇ ਗਾਹਕਾਂ ਨੂੰ ਲੁਭਾ ਰਿਹਾ ਹੈ। ਏਅਰਟੈਲ ਯੂਜ਼ਰ ਨੂੰ ਕਮਬੈਕ ਕਿਸ਼ਤਾਂ 'ਚ ਮਿਲੇਗਾ ਤੇ ਨਾਲ ਹੀ ਕੰਪਨੀ ਨੇ ਕੁਝ ਸ਼ਰਤਾਂ ਰੱਖੀਆਂ ਹਨ। ਇਸ ਨੂੰ ਦੋਵਾਂ 'ਚ ਮੁਕਾਬਲੇ ਵਜੋਂ ਦੇਖਿਆ ਜਾ ਰਿਹਾ ਹੈ।