ਨਵੀਂ ਦਿੱਲੀ: ਭਾਰਤੀ ਏਅਰਟੈਲ ਨੇ ਕਿਹਾ ਹੈ ਕਿ ਰਿਲਾਇੰਸ ਜੀਓ ਨੂੰ ਦੋ ਤੋਂ 2.5 ਕਰੋੜ ਗਾਹਕਾਂ ਲਈ ਲੋੜੀਂਦਾ ਪੁਆਇੰਟ ਆਫ ਇੰਟਰਕਨੈਕਸ਼ਨ (ਪੀ.ਓ.ਆਈ.) ਦੇ ਦਿੱਤੇ ਗਏ ਹਨਅਤੇ ਕੰਪਨੀ ਹਾਲੇ ਤੱਕ ਆਪਣੀ ਪੂਰੀ ਸ਼ਕਤੀ ਨਹੀਂ ਵਿਖਾ ਸਕੀ, ਕਿਉਂਕਿ ਉਹ ਹਾਲੇ ਇਸ ਲਈ ਤਿਆਰ ਨਹੀਂ ਹਨ।
ਕੰਪਨੀ ਨੇ ਜੀਓ ਨੂੰ 26 ਸਤੰਬਰ ਨੂੰ ਲਿਖੇ ਪੱਤਰ ਵਿੱਚ ਕਿਹਾ, 'ਪੀ.ਓ.ਆਈ. ਦੀ ਵੱਧ ਰਹੀ ਮੰਗ ਨੂੰ ਲੈ ਕੇ 13 ਸਤੰਬਰ ਨੂੰ ਹੋਈ ਬੈਠਕ ਤੋਂ ਬਾਅਦ ਅਸੀਂ ਇਟੰਰਕਨੈਕਟੇਡ ਲਿੰਕ ਦੇ ਟ੍ਰੈਫਿਕ ਅੰਕੜਿਆਂ ਦੀ ਪੜਤਾਲ ਕੀਤੀ। ਨਾਲ ਹੀ ਤੁਹਾਡੀ ਅਨੁਮਾਣਿਤ ਸ਼ਕਤੀ ਦੀ ਵੀ ਪੜਤਾਲ ਕੀਤੀ। ਅਸੀਂ ਤੁਹਾਨੂੰ ਕੁੱਲ 3,048 ਪੀ.ਓ.ਆਈ. ਮੁਹੱਈਆ ਕਰਾਏ, ਪਰ ਉਨ੍ਹਾਂ ਵਿੱਚੋਂ ਸਿਰਫ਼ 2,484 ਹੀ ਚੱਲ ਰਹੇ ਹਨ ਤੇ ਇਸ ਦਾ ਕਾਰਨ ਜੀਓ ਤਿਆਰੀ ਟੈਸਟਿੰਗ ਕੋਸ਼ਿਸ਼ਾਂ ਦੀ ਕਮੀ ਹੈ।'
ਉੱਥੇ ਹੀ ਜੀਓ ਦਾ ਕਹਿਣਾ ਹੈ ਕਿ ਦੂਸਰੇ ਆਪਰੇਟਰ ਵੱਲੋਂ ਮੁਹੱਈਆ ਕਰਾਏ ਗਏ ਪੀ.ਓ.ਆਈ. ਘੱਟ ਹਨ। ਰਿਲਾਇੰਸ ਇੰਡਸਟਰੀ ਨੇ 18 ਅਗਸਤ ਨੂੰ ਜਾਰੀ ਬਿਆਨ ਵਿੱਚ ਕਿਹਾ ਸੀ, 'ਕੁੱਲ 12,500 ਪੀ.ਓ.ਆਈ. ਦੀ ਜ਼ਰੂਰਤ ਹੈ। ਲੇਕਿਨ ਤਿੰਨੋਂ ਕੰਪਨੀਆਂ ਨੇ ਮਿਲਕੇ ਸਿਰਫ਼ 1400 ਪੀ.ਓ.ਆਈ. ਹੀ ਦੇ ਰਹੇ ਹਨ। ਇਸ ਕਾਰਨ ਹੀ ਸਾਡੇ ਗਾਹਕਾਂ ਦੀਆਂ ਰੋਜ਼ਾਨਾ 12 ਕਰੋੜ ਕਾਲ ਫੇਲ੍ਹ ਹੋ ਰਹੀਆਂ ਹਨ, ਜਦੋਂ ਉਹ ਏਅਰਟੇਲ, ਵੋਡਾਫੋਨ ਤੇ ਆਈਡਿਆ ਦੇ ਨੈਟਵਰਕ 'ਤੇ ਫੋਨ ਕਰਦੇ ਹਨ।