ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ 2500-2700 ਰੁਪਏ ਵਾਲਾ 4-ਜੀ ਸਮਾਰਟਫੋਨ ਲਿਆਉਣ ਲਈ ਮੋਬਾਈਲ ਬਣਾਉਣ ਵਾਲੀਆਂ ਕੰਪਨੀਆਂ ਨਾਲ ਗੱਲ ਕਰ ਰਹੀ ਹੈ। ਕੰਪਨੀ ਦੀ ਇਸ ਪਹਿਲ ਨੂੰ ਰਿਲਾਇੰਸ ਜੀਓ ਨੂੰ ਟੱਕਰ ਦੇਣ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ।
ਰਿਲਾਇੰਸ ਜੀਓ ਨੇ 1500 ਰੁਪਏ 'ਚ ਸਮਾਰਟਫੋਨ ਦੀ ਬੁਕਿੰਗ ਥੋੜ੍ਹੇ ਦਿਨ ਪਹਿਲਾਂ ਹੀ ਸ਼ੁਰੂ ਕੀਤੀ ਹੈ। ਸੂਤਰਾਂ ਮੁਤਾਬਕ ਰਿਲਾਇੰਸ ਜੀਓ ਦੇ ਉਲਟ ਏਅਰਟੈੱਲ ਪੂਰੀ ਤਰ੍ਹਾਂ ਸਮਾਰਟਫੋਨ ਲਿਆਉਣ 'ਤੇ ਧਿਆਨ ਦੇ ਰਹੀ ਹੈ ਕਿਉਂਕਿ ਉਸ ਦਾ ਮੰਨਣਾ ਹੈ ਕਿ ਲੋਕ ਸਮਾਰਟਫੋਨ ਖਰੀਦਣ ਲਈ ਥੋੜ੍ਹਾ ਹੋਰ ਪੈਸਾ ਖਰਚ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।
ਜਾਣਕਾਰੀ ਮੁਤਾਬਕ ਏਅਰਟੈਲ ਦਾ 4-ਜੀ ਸਮਾਰਟਫੋਨ ਦੀਵਾਲੀ ਤੋਂ ਪਹਿਲਾਂ ਬਜ਼ਾਰ 'ਚ ਆ ਸਕਦਾ ਹੈ। ਇਸ 'ਚ ਏਅਰਟੈਲ ਦਾ 4-ਜੀ ਕਨੈਕਸ਼ਨ ਹੋਵੇਗਾ ਤੇ ਵੱਡੀ ਗਿਣਤੀ 'ਚ ਕਸਟਮਰ ਬਨਾਉਣ ਲਈ ਡਾਟਾ ਤੇ ਕਾਲਿੰਗ ਵੀ ਹੋਵੇਗੀ।