ਕੋਲਕਾਤਾ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀ.ਐਸ.ਐਨ.ਐਲ. ਨੇ ਪੰਜਵੀਂ ਪੀੜ੍ਹੀ ਜਾਨੀ ਜਾਨੀ 5 ਜੀ ਦੂਰ ਸੰਚਾਰ ਸੇਵਾਵਾਂ ਲਈ ਸ਼ੁਰੂਆਤੀ ਕੰਮ ਸ਼ੁਰੂ ਕਰ ਦਿੱਤਾ ਹੈ ਜਦੋਂਕਿ ਉਸ ਨੂੰ 4G VoLte ਸੇਵਾਵਾਂ ਦੀ ਸ਼ੁਰੂਆਤ ਤੋਂ ਵੱਡੀਆਂ ਉਮੀਦਾਂ ਹਨ।
ਬੀਐਸਐਨਐਲ ਦੇ ਚੇਅਰਮੈਨ ਅਨੁਪਮ ਸ਼੍ਰੀ ਵਾਸਤਵ ਨੇ ਕਿਹਾ ਕਿ 4G VoLte ਸੇਵਾਵਾਂ ਨੂੰ ਦੇਸ਼ ਭਰ ਵਿੱਚ ਸ਼ੁਰੂ ਕਰਨ ਦੀ ਉਮੀਦ ਹੈ। ਇਸ ਲਈ ਸਰਕਾਰ ਤੋਂ ਸਪੈਕਟਰਮ ਮੰਗ ਰਹੇ ਹਨ। ਕੰਪਨੀ ਨੇ ਪਿਛਲੇ ਸਾਲ ਦੇ ਅਖੀਰ ਵਿੱਚ ਦੂਰਸੰਚਾਰ ਵਿਭਾਗ ਨੂੰ ਕਿਹਾ ਸੀ ਕਿ ਉਸ ਨੂੰ 4G ਸੇਵਾਵਾਂ ਸ਼ੁਰੂ ਕਰਨ ਲਈ 700 ਮੈਗਾਹਾਰਟਜ਼ ਬੈਂਡ ਸਪੈਕਟਰਮ ਦਿੱਤਾ ਜਾਵੇ।
ਕੰਪਨੀ ਨੂੰ ਉਮੀਦ ਹੈ ਕਿ ਸਰਕਾਰ ਉਸ ਨੂੰ 4G ਤੇ 5G ਸੇਵਾਵਾਂ ਦੀ ਪੇਸ਼ਕਸ਼ ਲਈ 700 ਮੈਗਾਹਾਟਰਜ਼ ਵਿੱਚ ਸਪੈਕਟਰਮ ਦੇ ਇਸਤੇਮਾਲ ਲਈ ਮਨਜ਼ੂਰੀ ਜਲਦ ਹੀ ਦੇ ਦੇਵੇਗੀ। ਸਪੈਕਟਰਮ ਖਰੀਦਣ ਲਈ ਬੀਐਸਐਨਐਲ ਨੂੰ ਸਭ ਤੋਂ ਉੱਚੇ ਬੋਲੀਦਾਤਾ ਦੀ ਕੀਮਤ ਦੀ ਬਰਾਬਰੀ ਕਰਨੀ ਹੋਏਗੀ ਹਾਲਾਂਕਿ ਪਹਿਲਾਂ ਉਸ ਨੂੰ ਨਿਲਾਮੀ ਵਿੱਚ ਹਿਸਾ ਲੈਣ ਦੇ ਜ਼ਰੂਰਤ ਨਹੀਂ ਰਹੀ।