ਚੰਡੀਗੜ੍ਹ: ਟੈਲੀਕਾਮ ਕੰਪਨੀ ਨੇ ਆਪਣੇ 35, 65 ਤੇ 95 ਰੁਪਏ ਦੇ ਨਵੇਂ ਪ੍ਰੀਪੇਡ ਪਲਾਨ ਦਾ ਐਲਾਨ ਕੀਤਾ ਜੋ 4G ਡੇਟਾ, ਵੈਲੀਡਿਟੀ ਤੇ ਟੈਰਿਫ ਵੀ ਮਿਲਣਗੇ। ਕੰਪਨੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਗਾਹਕਾਂ ਨਾਲ ਕੀਤੇ ਸਰਵੇਖਣ ਦੇ ਆਧਾਰ ’ਤੇ ਹੀ ਇਹ ਪਲਾਨ ਲਾਂਚ ਕੀਤੇ ਹਨ।

ਏਅਰਟੈਲ ਦੇ ਇਹ ਪਲਾਨ ਅਜੇ ਸਿਰਫ ਤਮਿਲਨਾਡੂ, ਯੂਪੀ ਵੈਸਟ ਤੇ ਪੰਜਾਬ ਵਿੱਚ ਹੀ ਲਾਗੂ ਕੀਤੇ ਗਏ ਹਨ। ਅਗਲੇ ਕੁਝ ਹਫ਼ਤਿਆਂ ਤਕ ਇਹ ਪਲਾਨ ਦੇਸ਼ ਭਰ ਵਿੱਚ ਲਾਗੂ ਕਰ ਦਿੱਤੇ ਜਾਣਗੇ। ਇਹ ਪਲਾਨ ਅਨਲਿਮਟਿਡ ਪੈਕ ਨਾਲ ਕੰਮ ਕਰਨਗੇ ਤੇ ਡੇਟਾ ਲਾਭ ਨਾਲ ਕਾਲਾਂ ਤੇ ਫਰੀ ਨੈਸ਼ਨਲ ਰੋਮਿੰਗ ਦੀ ਸੁਵਿਧਾ ਵੀ ਦੇਣਗੇ।

ਇਹ ਸਭ ਤੋਂ ਘੱਟ ਕੀਮਤ ਵਾਲਾ ਪਲਾਨ ਹੈ। ਇਸ ਵਿੱਚ 28 ਦਿਨਾਂ ਦੀ ਵੈਲਡਿਟੀ ਨਾਲ 100MB ਡੇਟਾ ਮਿਲੇਗਾ। ਇਸ ਤੋਂ ਇਲਾਵਾ ਇਸ ਪਲਾਨ ਵਿੱਚ 26.66 ਦਾ ਟਾਕਟਾਈਮ ਵੀ ਮਿਲੇਗਾ।

ਇਸ ਪਲਾਨ ਵਿੱਚ 28 ਦਿਨਾਂ ਦੀ ਵੈਲਡਿਟੀ ਨਾਲ 200MB ਡੇਟਾ ਮਿਲੇਗਾ। ਇਸ ਤੋਂ ਇਲਾਵਾ 65 ਰੁਪਏ ਦੇ ਟਾਕਟਾਈਮ ਨਾਲ ਸਾਰੀਆਂ ਲੋਕਲ ਤੇ ਐਸਟੀਡੀ ਕਾਲਾਂ 1 ਪੈਸਾ ਪ੍ਰਤੀ ਸਕਿੰਟ ਦੀ ਦਰ ਨਾਲ ਚਾਰਜ ਕੀਤੀਆਂ ਜਾਣਗੀਆਂ।

ਇਸ ਪਲਾਨ ਵਿੱਚ 28 ਦਿਨਾਂ ਦੀ ਵੈਲਡਿਟੀ ਨਾਲ 500MB ਡੇਟਾ ਦਿੱਤਾ ਜਾਏਗਾ। ਇਸ ਤੋਂ ਇਲਾਵਾ 95 ਰੁਪਏ ਦੇ ਟਾਕਟਾਈਮ ਨਾਲ ਲੋਕਲ ਤੇ ਐਸਟੀਡੀ ਕਾਲਾਂ ਲਈ 1 ਪੈਸਾ ਪ੍ਰਤੀ ਦੋ ਸਕਿੰਟ ਦੇ ਹਿਸਾਬ ਨਾਲ ਵਸੂਲੀ ਕੀਤੀ ਜਾਏਗੀ।