ਨਵੀਂ ਦਿੱਲੀ: ਟੈਲੀਕਾਮ ਮਾਰਕੀਟ ‘ਚ ਜੀਓ ਦੀ ਐਂਟਰੀ ਤੋਂ ਬਾਅਦ ਪਹਿਲੀ ਵਾਰ ਏਅਰਟੈੱਲ ਗਾਹਕਾਂ ਲਈ ਰਾਹਤ ਦੀ ਖ਼ਬਰ ਹੈ। ਏਅਰਟੈੱਲ ਦੀ ਆਮਦਨੀ ‘ਚ ਵਾਧਾ ਹੋਣ ਦੇ ਨਾਲ ਹੀ ਉਸ ਦੇ ਨੈੱਟਵਰਕ ‘ਤੇ ਹੁਣ ਤਕ ਸਭ ਤੋਂ ਜ਼ਿਆਦਾ ਡੇਟਾ ਖਪਤ ਹੋਇਆ ਹੈ। ਏਅਰਟੈੱਲ ਡੇਟਾ ਇਸਤੇਮਾਲ ਹੋਣ ਦੇ ਮਾਮਲੇ ‘ਚ ਜੀਓ ਤੋਂ ਬਾਅਦ ਦੂਜੀ ਵੱਡੀ ਕੰਪਨੀ ਹੈ। ਜੀਓ ਤੋਂ ਅੱਗੇ ਵਧਣ ਲਈ ਕੰਪਨੀ ਨੇ ਆਪਣੇ ਯੂਜ਼ਰਸ ਨੂੰ ਵਾਧੂ ਡੇਟਾ ਦੇਣਾ ਸ਼ੁਰੂ ਕੀਤਾ ਹੈ।


ਏਅਰਟੈੱਲ ਨੇ ਥੈਂਕਸ ਆਫ਼ਰ ਰਾਹੀਂ ਗਾਹਕਾਂ ਨੂੰ ਫਰੀ ‘ਚ 33ਜੀਬੀ ਡੇਟਾ ਦੇਣ ਦਾ ਆਫ਼ਰ ਸ਼ੁਰੂ ਕੀਤਾ ਹੈ। ਇਸ ਆਫਰ ਦਾ ਫਾਇਦਾ ਚੁੱਕਣ ਲਈ ਗਾਹਕਾਂ ਨੂੰ 399 ਰੁਪਏ ਦਾ ਰਿਚਾਰਜ ਪਲਾਨ ਲੈਣਾ ਪਵੇਗਾ। 399 ਰੁਪਏ ਦੇ ਪਲਾਨ ਦੀ ਵੈਲੇਡਿਟੀ 84 ਦਿਨਾਂ ਦੀ ਹੈ ਜਿਸ ‘ਚ ਹਰ ਦਿਨ 1 ਜੀਬੀ ਡੇਟ ਇਸਤੇਮਾਲ ਲਈ ਮਿਲਦਾ ਹੈ।

ਆਫਰ ਲਈ ਗਾਹਕਾਂ ਨੂੰ ਆਪਣੇ ਫੋਨ ‘ਚ ਏਅਰਟੈੱਲ ਮਾਈ ਐਪ ਦਾ ਲੇਟੈਸਟ ਵਰਜ਼ਨ ਡਾਉਨਲੋਡ ਕਰਨਾ ਹੋਵੇਗਾ। ਇਸ ਨੂੰ ਓਪਨ ਕਰਨ ‘ਤੇ ਸਪੈਸ਼ਲ ਆਫਰ ਦਾ ਆਪਸ਼ਨ ਮਿਲੇਗਾ। ਇਸ ਤੋਂ ਬਾਅਦ ਵਾਧੂ 33ਜੀਬੀ ਡੇਟਾ ਯੂਜ਼ਰਸ ਦੇ ਅਕਾਉਂਟ ‘ਚ ਆ ਜਾਵੇਗਾ। ਜਦਕਿ ਇਹ ਪਹਿਲਾ ਮੌਕਾ ਨਹੀਂ ਜਦੋਂ ਕੰਪਨੀ ਇਸ ਤਰ੍ਹਾਂ ਦਾ ਡੇਟਾ ਆਫਰ ਦੇ ਰਹੀ ਹੈ।