ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਨੇ ਆਪਣੇ ਗਾਹਕਾਂ ਲਈ ਨਵਾਂ 4ਜੀ ਪਲਾਨ ਲਾਂਚ ਕੀਤਾ ਹੈ। ਇਸ ਤਹਿਤ ਇੱਕ ਵਾਰ ਰਿਚਾਰਜ ਕਰਵਾਉਣ 'ਤੇ ਸਾਲ ਭਰ ਲਈ ਮੁਫ਼ਤ ਵਾਇਸ ਕਾਲਿੰਗ, 300 ਜੀਬੀ ਡੇਟਾ ਤੇ ਰੋਜ਼ਾਨਾ 100 ਐਸਐਮਐਸ ਮਿਲਣਗੇ। ਇਸ ਪਲਾਨ ਦੀ ਵੈਧਤਾ 360 ਦਿਨ ਲਈ ਤੈਅ ਕੀਤੀ ਕੀਤੀ ਗਈ ਹੈ। ਪਲਾਨ ਤਹਿਤ 3,999 ਰੁਪਏ ਦੇ ਰਿਚਾਰਜ 'ਤੇ ਗਾਹਕ ਨੂੰ 360 ਦਿਨ ਲਈ 300 ਜੀਬੀ 4ਜੀ ਡੇਟਾ ਦਿੱਤਾ ਜਾਵੇਗਾ। ਕੰਪਨੀ ਜੋ 300 ਜੀਬੀ ਡੇਟਾ ਮੁਹੱਈਆ ਕਰਵਾ ਰਹੀ ਹੈ। ਉਸ ਨੂੰ ਗਾਹਕ 1 ਦਿਨ 'ਚ ਵੀ ਖਰਚ ਕਰ ਸਕਦਾ ਹੈ ਤੇ ਚਾਹੇ ਤਾਂ 360 ਦਿਨ 'ਚ ਖਰਚ ਕਰੋ। ਏਅਰਟੈੱਲ ਨੇ ਆਪਣੇ 349 ਰੁਪਏ ਦੇ ਪਲਾਨ 'ਚ ਵੀ ਬਦਲਾਅ ਕੀਤਾ ਹੈ। ਹੁਣ ਇਸ ਪਲਾਨ ਤਹਿਤ ਗਾਹਕਾਂ ਨੂੰ ਰੋਜ਼ਾਨਾ 1.5 ਜੀਬੀ ਡੇਟਾ ਖਰਚ ਕਰਨ ਲਈ ਮਿਲੇਗਾ। ਪਹਿਲਾਂ ਅਜਿਹਾ ਨਹੀਂ ਸੀ। ਹਾਲਾਂਕਿ ਪਲਾਨ ਦੀ ਵੈਧਤਾ 28 ਦਿਨ ਹੀ ਰਹੇਗੀ।