ਨਵੀਂ ਦਿੱਲੀ: ਏਅਰਟੈਲ ਨੇ ਨਵਾਂ ਟੈਰਿਫ ਪਲਾਨ ਪੇਸ਼ ਕੀਤਾ ਹੈ। 82 ਦਿਨਾਂ ਦੀ ਵੈਲੇਡਿਟੀ ਵਾਲੇ ਇਸ ਪਲਾਨ ਵਿੱਚ ਰੋਜ਼ਾਨਾ 2GB ਡੇਟਾ ਮਿਲੇਗਾ। ਇਹ ਪਲਾਨ ਆਈਪੀਐਲ ਦੇ ਮੱਦੇਨਜ਼ਰ ਜੀਓ ਤੇ ਬੀਐਸਐਨਐਲ ਦੇ ਪਲਾਨਾਂ ਨੂੰ ਵੇਖਦਿਆਂ ਪੇਸ਼ ਕੀਤਾ ਗਿਆ ਹੈ।


 

499 ਰੁਪਏ ਦੀ ਕੀਮਤ ਵਾਲੇ ਇਸ ਪਲਾਨ ਵਿੱਚ ਲੋਕਲ, ਐਸਟੀਡੀ ਤੇ ਮੁਫ਼ਤ ਰੋਮਿੰਗ ਕਾਲ ਦਿੱਤੀ ਗਈ ਹੈ। ਰੋਜ਼ਾਨਾ ਦੇ 100 ਟੈਕਸਟ ਮੈਸੇਜ ਵੀ ਫਰੀ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਉਪਭੋਗਤਾ ਨੂੰ 1GB ਡੇਟਾ ਦੀ ਕੀਮਤ ਮਹਿਜ਼ 3 ਰੁਪਏ ਪਏਗੀ।

ਏਅਰਟੈਲ ਨੇ ਅਨਲਿਮਟਿਡ ਵਾਇਸ ਕਾਲ ਲਈ ਸ਼ਰਤ ਰੱਖੀ ਹੈ। ਇਸ ਵਿੱਚ 300 ਮਿੰਟ ਰੋਜ਼ਾਨਾ ਤੇ ਇੱਕ ਹਜ਼ਾਰ ਮਿੰਟ ਇੱਕ ਹਫ਼ਤੇ ਲਈ ਫਰੀ ਕਾਲਿੰਗ ਮਿੰਟ ਦਿੱਤੇ ਜਾਣਗੇ। ਇਸ ਹੱਦ ਤੋਂ ਬਾਅਦ ਕੰਪਨੀ ਉਪਭੋਗਤਾ ਕੋਲੋਂ 30 ਪੈਸੇ ਪ੍ਰਤੀ ਮਿੰਟ ਦੀ ਵਸੂਲੀ ਕਰੇਗੀ।